ਨਵੀਂ ਦਿੱਲੀ, 14 ਸਤੰਬਰ
ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਚਾਲੂ ਵਿੱਤੀ ਵਰ੍ਹੇ ’ਚ ਭਾਰਤੀ ਅਰਥਚਾਰਾ ਮਨਫੀ 9 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਭਾਰਤੀ ਅਰਥਚਾਰਾ ਮਨਫੀ ਪੰਜ ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਸੀ। ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਭਾਰਤ ’ਚ ਕਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਨਿੱਜੀ ਖਰਚ ਤੇ ਨਿਵੇਸ਼ ਲੰਮੇ ਸਮੇਂ ਤੱਕ ਹੇਠਲੇ ਪੱਧਰ ’ਤੇ ਹੀ ਰਹੇਗਾ।