ਮਾਸਕੋ, 22 ਸਤੰਬਰ
ਰੂਸ ਨੇ ਵਧਦੀਆਂ ਘਰੇਲੂ ਦਰਾਂ ਨੂੰ ਸਥਿਰ ਕਰਨ ਲਈ ਗੈਸੋਲੀਨ ਅਤੇ ਡੀਜ਼ਲ ਦੇ ਨਿਰਯਾਤ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਸਬੰਧ ‘ਚ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਪਾਬੰਦੀਆਂ ਅਸਥਾਈ ਹੋਣਗੀਆਂ। ਹਾਲਾਂਕਿ ਸਰਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਪਾਬੰਦੀਆਂ ਕਦੋਂ ਖਤਮ ਹੋਣਗੀਆਂ। ਰੂਸ ਦੇ ਇਸ ਫੈਸਲੇ ਕਾਰਨ ਕੌਮਾਂਤਰੀ ਬਾਜ਼ਾਰ ‘ਚ ਤੇਲ ਕੀਮਤਾਂ ਵਧਣ ਦੀ ਸੰਭਾਵਨਾ ਹੈ।