DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rupee price ਰੁਪਇਆ ਰਿਕਾਰਡ ਹੇਠਲੇ ਪੱਧਰ ’ਤੇ; ਇਕ ਡਾਲਰ ਦੀ ਕੀਮਤ 90.58 ਰੁਪਏ

ਕਮਜ਼ੋਰ ਆਲਮੀ ਰੁਝਾਨਾਂ ਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਕਰਕੇ ਸ਼ੇਅਰ ਬਾਜ਼ਾਰ ਵੀ ਡਿੱਗਿਆ

  • fb
  • twitter
  • whatsapp
  • whatsapp
Advertisement

ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਬੇਯਕੀਨੀ ਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਨਿਕਾਸ ਕਰਕੇ ਰੁਪਇਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਨੌਂ ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.58 ਪ੍ਰਤੀ ਡਾਲਰ ਨੂੰ ਪਹੁੰਚ ਗਿਆ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਰੁਪਏ ਵਿਚ ਨਿਘਾਰ ਦਾ ਰੁਖ ਹੈ ਕਿਉਂਕਿ ਨਿਵੇਸ਼ਕਾਂ ਨੂੰ ਭਾਰਤ ਅਮਰੀਕਾ ਵਪਾਰ ਸਮਝੌਤੇ ਨਾਲ ਜੁੜੇ ਸੰਕੇਤਾਂ ਦੀ ਉਡੀਕ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਨਿਵੇਸ਼ ਬਾਜ਼ਾਰ ਵਿਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 90.53 ’ਤੇ ਖੁੱਲ੍ਹਿਆ। ਮਗਰੋਂ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.58 ਪ੍ਰਤੀ ਡਾਲਰ ਉੱਤੇ ਆ ਗਿਆ, ਜੋ ਪਿਛਲੇ ਬੰਦ ਭਾਵ ਨੌਂ ਪੈਂਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਰੁਪਇਆ ਸ਼ੁੱਕਰਵਾਰ ਨੂੰ 17 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 90.49 ਪ੍ਰਤੀ ਡਾਲਰ ਉੱਤੇ ਬੰਦ ਹੋਇਆ।

Advertisement

ਇਸ ਦੌਰਾਨ ਘਰੇਲੂ ਸਟਾਕ ਮਾਰਕੀਟ ਦੇ ਮੋਰਚੇ ’ਤੇ ਆਲਮੀ ਬਾਜ਼ਾਰਾਂ ਵਿਚ ਕਮਜ਼ੋਰ ਰੁਖ਼ ਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਰਕੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 384.39 ਅੰਕ ਡਿੱਗ ਕੇ 84,883.27 ’ਤੇ ਆ ਗਿਆ, ਜਦੋਂ ਕਿ ਨਿਫਟੀ 122.9 ਅੰਕ ਡਿੱਗ ਕੇ 25,924.05 ਨੂੰ ਪਹੁੰਚ ਗਿਆ।

Advertisement

ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਟਰੈਂਟ, ਐਨਟੀਪੀਸੀ, ਬਜਾਜ ਫਿਨਸਰਵ ਅਤੇ ਪਾਵਰ ਗਰਿੱਡ ਦੇ ਸ਼ੇਅਰ ਘਾਟੇ ਵਿੱਚ ਸਨ ਜਦੋਂ ਕਿ ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਅਲਟਰਾਟੈਕ ਸੀਮੈਂਟ, ਭਾਰਤ ਇਲੈਕਟ੍ਰਾਨਿਕਸ ਅਤੇ ਟਾਟਾ ਸਟੀਲ ਦੇ ਸ਼ੇਅਰ ਲਾਭ ਵਿੱਚ ਸਨ। ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਗਿਰਾਵਟ ਵਿੱਚ ਸੀ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ਵਿੱਚ ਬੰਦ ਹੋਏ ਸਨ।

Advertisement
×