DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੁਪਿਆ ਸ਼ੁਰੂਆਤੀ ਕਾਰੋਬਾਰ ਵਿੱਚ ਛੇ ਪੈਸੇ ਟੁੱਟ ਕੇ 95.42 ਪ੍ਰਤੀ ਡਾਲਰ ਉੱਤੇ ਪਹੁੰਚਿਆ

ਸ਼ੇਅਰ ਬਾਜ਼ਾਰ ਵਿੱਚ ਵੀ ਸ਼ੁਰੂਆਤੀ ਤੌਰ ਉੱਤੇ ਦੇਖਣ ਨੂੰ ਮਿਲੀ ਗਿਰਾਵਟ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਬੁੱਧਵਾਰ ਨੂੰ ਛੇ ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 95.42 ਉੱਤੇ ਆ ਗਿਆ। ਬਰੈਂਟ ਕੱਚੇ ਤੇਲ ਦੀ ਕੀਮਤ ਕਰੀਬ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਅਤੇ ਅਮਰੀਕਾ-ਇਰਾਨ ਵਿਚਾਲੇ ਜਲਦੀ ਸਮਝੌਤੇ ਤੇ ਹਰਮੁਜ਼ ਜਲਮਾਰਗ ਦੇ ਮੁੜ ਖੁੱਲ੍ਹਣ ਦੀ ਉਮੀਦ ਘਟਨ ਕਾਰਨ ਰੁਪਏ ਉੱਤੇ ਦਬਾਅ ਪੈ ਰਿਹਾ ਹੈ।

ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਬਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਮੁੱਖ ਵਜ੍ਹਾ ਹਰਮੁਜ਼ ਜਲਮਾਰਗ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਹੈ।

Advertisement

ਇੰਟਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 95.40 ਪ੍ਰਤੀ ਡਾਲਰ ਉੱਤੇ ਖੁੱਲ੍ਹਿਆ। ਬਾਅਦ ਵਿੱਚ ਇਹ ਫਿਸਲ ਕੇ 95.42 ਪ੍ਰਤੀ ਡਾਲਰ ਉੱਤੇ ਆ ਗਿਆ ਜੋ ਕਿ ਇਸ ਦੇ ਪਿਛਲੇ ਬੰਦ ਤੋਂ ਛੇ ਪੈਸੇ ਦੀ ਗਿਰਾਵਟ ਦਰਸਾਉਂਦਾ ਹੈ।

Advertisement

ਰੁਪਿਆ ਮੰਗਲਵਾਰ ਨੂੰ ਛੇ ਪੈਸੇ ਟੁੱਟ ਕੇ 95.36 ਪ੍ਰਤੀ ਡਾਲਰ ਉੱਤੇ ਬੰਦ ਹੋਇਆ ਸੀ।

ਉੱਥੇ ਹੀ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸੰਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 35.99 ਅੰਕ ਟੁੱਟ ਕੇ 78,097.31 ਅੰਕ ਉੱਤੇ ਅਤੇ ਨਿਫਟੀ 31.15 ਅੰਕ ਫਿਸਲ ਕੇ 24,444.55 ਅੰਕ ਉੱਤੇ ਆ ਗਿਆ।

ਕੌਮਾਂਤਰੀ ਤੇਲ ਸਟੈਂਡਰਡ ਬਰੈਂਟ ਕੱਚੇ ਤੇਲ ਦੀ ਕੀਮਤ ਇੱਕ ਪ੍ਰਤੀਸ਼ਤ ਵਧ ਕੇ 89.80 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਉੱਥੇ ਹੀ ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ  258.55 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।

Advertisement
×