ਮੁੰਬਈ: ਭਾਰਤੀ ਰੁਪਿਆ ਅੱਜ ਇਕ ਵਾਰ ਫਿਰ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 78.32 ਨੂੰ ਪੁੱਜ ਗਿਆ। ਰੁਪਿਆ ਡਿੱਗਣ ਦੀ ਮੁੱਖ ਵਜ੍ਹਾ ਅਮਰੀਕੀ ਕਰੰਸੀ ਦਾ ਮਜ਼ਬੂਤ ਹੋਣਾ ਤੇ ਨਵਿੇਸ਼ਕਾਂ ਦੀਆਂ ਭਾਵਨਾਵਾਂ ਦਰਮਿਆਨ ਵਿਦੇਸ਼ੀ ਫੰਡਾਂ ਦਾ ਲਗਾਤਾਰ ਨਿਕਾਸ ਹੋਣਾ ਹੈ। ਅੰਤਰ ਬੈਂਕ ਵਿਦੇਸ਼ੀ ਕਰੰਸੀ ਤਬਾਦਲਾ ਮਾਰਕੀਟ ਵਿੱਚ ਸਥਾਨਕ ਕਰੰਸੀ 78.26 ’ਤੇ ਖੁੱਲ੍ਹੀ ਤੇ ਦਨਿ ਦੇ ਕਾਰੋਬਾਰ ਮਗਰੋਂ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 78.32 ’ਤੇ ਬੰਦ ਹੋਈ। ਬੁੱਧਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਟੁੱਟ ਕੇ 78.32 ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ ਸੀ।