DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US Dollar ਦੇ ਮੁਕਾਬਲੇ ਰੁਪੱਈਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ, Share Market ਡਿੱਗੀ

Rupee, Stock Market Fall: ਸਾਲ 2026 ਵਿੱਚ ਰੁਪੱਈਆ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ

  • fb
  • twitter
  • whatsapp
  • whatsapp
Advertisement

Rupee, Stock Market Fall: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਵਿਸ਼ਵਵਿਆਪੀ ਜੋਖਮਾਂ ਤੋਂ ਬਚਣ ਦੀ ਪ੍ਰਵਿਰਤੀ ਕਾਰਨ ਮਜ਼ਬੂਤ ਹੋਏ ਡਾਲਰ ਦੇ ਦਬਾਅ ਹੇਠ ਮੰਗਲਵਾਰ ਨੂੰ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਰਿਕਾਰਡ ਹੇਠਲੇ ਪੱਧਰ ਤੱਕ ਖਿਸਕ ਗਿਆ ਅਤੇ ਬਾਅਦ ਵਿੱਚ 96.52 (ਆਰਜ਼ੀ) 'ਤੇ ਬੰਦ ਹੋਇਆ।

ਰੁਪੱਈਆ ਸਾਲ 2026 ਵਿੱਚ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਹੈ, ਜੋ ਅਮਰੀਕੀ ਡਾਲਰ ਦੇ ਮੁਕਾਬਲੇ 96.60 ਦੇ ਇਤਿਹਾਸਕ ਸ਼ੁਰੂਆਤੀ ਹੇਠਲੇ ਪੱਧਰ ਤੱਕ ਟੁੱਟ ਗਿਆ ਹੈ। ਇਸ ਮਹੀਨੇ ਕਰੰਸੀ ਵਿੱਚ 1.5 ਫ਼ੀਸਦੀ ਅਤੇ ਇਸ ਸਾਲ ਹੁਣ ਤੱਕ 7 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ।

Advertisement

ਫੋਰੈਕਸ (ਵਿਦੇਸ਼ੀ ਮੁਦਰਾ) ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਹੋਰਮੁਜ਼ ਜਲਮਾਰਗ (ਸਟਰੇਟ ਆਫ਼ ਹੋਰਮੁਜ਼) ਦੇ ਬੰਦ ਹੋਣ ਕਾਰਨ ਰੁਪੱਈਆ ਅਜੇ ਵੀ ਕਮਜ਼ੋਰ ਬਣਿਆ ਹੋਇਆ ਹੈ।

Advertisement

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.38 'ਤੇ ਖੁੱਲ੍ਹਿਆ, ਫਿਰ ਹੋਰ ਕਮਜ਼ੋਰ ਹੋ ਕੇ 96.60 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ, ਅਤੇ ਬਾਅਦ ਵਿੱਚ ਪਿਛਲੇ ਬੰਦ ਦੇ ਮੁਕਾਬਲੇ 32 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 96.52 (ਆਰਜ਼ੀ) 'ਤੇ ਬੰਦ ਹੋਇਆ।

ਦਿੱਗਜ ਸ਼ੇਅਰਾਂ 'ਚ ਮੁਨਾਫ਼ਾ ਵਸੂਲੀ ਕਾਰਨ Stock Market ਗਿਰਾਵਟ ਨਾਲ ਬੰਦ

ਸੋਮਵਾਰ ਨੂੰ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 96.20 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ।ਦੂਜੇ ਪਾਸੇ ਸ਼ੇਅਰ ਮਾਰਕੀਟ ਦੇ ਕਾਰੋਬਾਰ ਦੇ ਆਖ਼ਰੀ ਘੰਟਿਆਂ ਵਿੱਚ ਐੱਚ.ਡੀ.ਐਫ.ਸੀ. ਬੈਂਕ (HDFC Bank) ਅਤੇ ਰਿਲਾਇੰਸ ਇੰਡਸਟਰੀਜ਼ (Reliance Industries) ਵਰਗੇ ਦਿੱਗਜ ਸ਼ੇਅਰਾਂ ਵਿੱਚ ਹੋਈ ਬਿਕਵਾਲੀ ਨੇ ਬਾਜ਼ਾਰ 'ਤੇ ਦਬਾਅ ਪਾਇਆ। BSE ਦਾ 30 ਸ਼ੇਅਰਾਂ ਵਾਲਾ ਸੂਚਕ ਸੈਂਸੈਕਸ (Sensex) 114.19 ਅੰਕ (0.15%) ਦੀ ਗਿਰਾਵਟ ਨਾਲ 75,200.85 'ਤੇ ਬੰਦ ਹੋਇਆ, ਜਦੋਂ ਕਿ ਦਿਨ ਵੇਲੇ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਈਰਾਨ 'ਤੇ ਹਮਲੇ ਰੋਕਣ ਦੇ ਬਿਆਨ ਤੋਂ ਬਾਅਦ 431 ਅੰਕ ਤੱਕ ਉਛਲ ਗਿਆ ਸੀ।

ਇਸੇ ਤਰ੍ਹਾਂ NSE Nifty ਵੀ 31.95 ਅੰਕ (0.14%) ਟੁੱਟ ਕੇ 23,618 'ਤੇ ਆ ਗਿਆ। ਬਾਜ਼ਾਰ ਵਿੱਚ ਆਈਟੀ (IT) ਸੈਕਟਰ ਦੇ ਸ਼ੇਅਰਾਂ ਜਿਵੇਂ ਕਿ ਇਨਫੋਸਿਸ ਅਤੇ ਟੀਸੀਐZਸ ਵਿੱਚ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨੂੰ ਰੁਪਏ ਦੀ ਗਿਰਾਵਟ ਦਾ ਫਾਇਦਾ ਮਿਲਣ ਦੀ ਉਮੀਦ ਹੈ। ਦੂਜੇ ਪਾਸੇ, ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ 'ਤੇ ਲੱਗੇ ਸਾਰੇ ਅਪਰਾਧਿਕ ਦੋਸ਼ ਪੂਰੀ ਤਰ੍ਹਾਂ ਹਟਾਏ ਜਾਣ ਤੋਂ ਬਾਅਦ ਅਡਾਨੀ ਗਰੁੱਪ ਦੇ ਜ਼ਿਆਦਾਤਰ ਸ਼ੇਅਰ ਵਾਧੇ ਨਾਲ ਬੰਦ ਹੋਏ।

Advertisement
×