DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਧੋਖਾਧੜੀ ਮਾਮਲੇ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼ ਦੀ 3,000 ਕਰੋੜ ਦੀ ਜਾਇਦਾਦ ਜ਼ਬਤ

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੈਸਰਜ਼ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ("RCOM") ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ 3,034.90 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ (attach) ਕਰ ਲਿਆ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ PMLA ਦੇ ਤਹਿਤ ਇਹ...

  • fb
  • twitter
  • whatsapp
  • whatsapp
Advertisement
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੈਸਰਜ਼ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ("RCOM") ਦੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ 3,034.90 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਜ਼ਬਤ (attach) ਕਰ ਲਿਆ ਹੈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ PMLA ਦੇ ਤਹਿਤ ਇਹ ਅਸਥਾਈ ਜ਼ਬਤੀ ਜਾਇਦਾਦਾਂ ਦੇ ਖੁਰਦ-ਬੁਰਦ ਹੋਣ ਨੂੰ ਰੋਕਣ ਅਤੇ ਬੈਂਕਾਂ ਤੇ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਕੀਤੀ ਗਈ ਹੈ।
 ਇਹ ਜਾਂਚ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬੜੌਦਾ, ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀਆਂ ਸ਼ਿਕਾਇਤਾਂ 'ਤੇ RCOM, ਅਨਿਲ ਡੀ. ਅੰਬਾਨੀ ਅਤੇ ਹੋਰਾਂ ਵਿਰੁੱਧ ਦਰਜ ਕੀਤੀਆਂ ਗਈਆਂ ਕਈ CBI FIRs ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।
 RCOM ਅਤੇ ਇਸ ਦੀਆਂ ਗਰੁੱਪ ਕੰਪਨੀਆਂ ਨੇ ਦੇਸ਼ ਅਤੇ ਵਿਦੇਸ਼ੀ ਕਰਜ਼ਦਾਤਿਆਂ ਤੋਂ ਕਰਜ਼ੇ ਲਏ ਸਨ, ਜਿਨ੍ਹਾਂ ਵਿੱਚੋਂ ਕੁੱਲ 40,185 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ED ਦੀ ਜਾਂਚ ਵਿੱਚ ਪ੍ਰਮੋਟਰ ਗਰੁੱਪ ਦੀਆਂ ਕੁਝ ਜਾਇਦਾਦਾਂ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਮੁੰਬਈ ਦੀ ਊਸ਼ਾ ਕਿਰਨ ਬਿਲਡਿੰਗ ਵਿੱਚ ਇੱਕ ਫਲੈਟ, ਖੰਡਾਲਾ (ਪੁਣੇ) ਵਿੱਚ ਇੱਕ ਫਾਰਮ ਹਾਊਸ ਅਤੇ ਸਾਨੰਦ (ਅਹਿਮਦਾਬਾਦ) ਵਿੱਚ ਜ਼ਮੀਨ ਦਾ ਇੱਕ ਹਿੱਸਾ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਰਿਲਾਇੰਸ ਇੰਫਰਾਸਟ੍ਰਕਚਰ ਲਿਮਟਿਡ ਦੇ 7.71 ਕਰੋੜ ਸ਼ੇਅਰ, ਜੋ ਕਿ ਮੈਸਰਜ਼ ਰਾਈਜ਼ ਇਨਫਿਨਿਟੀ ਪ੍ਰਾਈਵੇਟ ਲਿਮਟਿਡ (ਅਨਿਲ ਅੰਬਾਨੀ ਦੇ ਪਰਿਵਾਰਕ ਮੈਂਬਰਾਂ ਦੇ ਇੱਕ ਨਿੱਜੀ ਫੈਮਿਲੀ ਟਰਸਟ 'ਰਾਈਜ਼ ਈ ਟਰਸਟ' ਦੇ ਅਧੀਨ ਇੱਕ ਗਰੁੱਪ ਇਕਾਈ) ਕੋਲ ਸਨ, ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਗਠਿਤ ਕੀਤੀ ਗਈ SIT ਰਿਲਾਇੰਸ ਅਨਿਲ ਅੰਬਾਨੀ ਗਰੁੱਪ (RAAG) ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਬੈਂਕ/ਜਨਤਕ ਫੰਡਾਂ ਦੀ ਹੇਰਾਫੇਰੀ ਅਤੇ ਲਾਂਡਰਿੰਗ ਸ਼ਾਮਲ ਹੈ।

Advertisement
Advertisement
×