ਰੀਅਲ ਅਸਟੇਟ: ਇਸ ਸਾਲ ਅਪਰੈਲ-ਜੂਨ ਵਿੱਚ 79 ਫ਼ੀਸਦ ਗਿਰਾਵਟ

ਰੀਅਲ ਅਸਟੇਟ: ਇਸ ਸਾਲ ਅਪਰੈਲ-ਜੂਨ ਵਿੱਚ 79 ਫ਼ੀਸਦ ਗਿਰਾਵਟ

ਨਵੀਂ ਦਿੱਲੀ, 28 ਜੁਲਾਈ

ਇਸ ਸਾਲ ਅਪਰੈਲ-ਜੂਨ ਵਿਚ ਅੱਠ ਵੱਡੇ ਸ਼ਹਿਰਾਂ ਵਿਚ ਮਕਾਨਾਂ ਦੀ ਵਿਕਰੀ 79 ਫੀਸਦ ਤੋਂ ਘੱਟ ਕੇ 19,038 ਇਕਾਈ ਹੋ ਗਈ। ਰੀਅਲ ਅਸਟੇਟ ਬ੍ਰੋਕਰਜ਼ ਫਰਮ ਪ੍ਰੋਪ ਟਾਈਗਰ ਨੇ ਆਪਣੀ ਤਾਜ਼ਾ ਰਿਪੋਰਟ ਜਾਰੀ ਕਰਦਿਆਂ ਨੇ ਕਿਹਾ ਕਿ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਇਸ ਸਾਲ ਜਨਵਰੀ-ਜੂਨ ਦੀ ਮਿਆਦ ਦੇ ਦੌਰਾਨ ਅੱਠ ਸ਼ਹਿਰਾਂ ਵਿੱਚ 52 ਫੀਸਦ ਘੱਟ ਕੇ 88,593 ਇਕਾਈ ਰਹਿ ਗਈ ਹੈ। ਰਿਪੋਰਟ ਵਿੱਚ ਸ਼ਾਮਲ ਸ਼ਹਿਰਾਂ ਵਿੱਚ ਅਹਿਮਦਾਬਾਦ, ਬੰਗਲੌਰ, ਚੇੱਨਈ, ਹੈਦਰਾਬਾਦ, ਕੋਲਕਾਤਾ, ਦਿੱਲੀ-ਐਨਸੀਆਰ (ਨੋਇਡਾ, ਗ੍ਰੇਟਰ ਨੋਇਡਾ, ਗੁਰੂਗਰਾਮ, ਗਾਜ਼ੀਆਬਾਦ ਅਤੇ ਫਰੀਦਾਬਾਦ), ਐੱਮਐੱਮਆਰ (ਮੁੰਬਈ, ਨਵੀਂ ਮੁੰਬਈ, ਠਾਣੇ) ਅਤੇ ਪੁਣੇ ਸ਼ਾਮਲ ਹਨ। ਅੰਕੜਿਆਂ ਅਨੁਸਾਰ ਅਪਰੈਲ-ਜੂਨ 2020 ਦੇ ਦੌਰਾਨ ਹੈਦਰਾਬਾਦ ਵਿੱਚ ਮਕਾਨ ਵਿਕਰੀ ਵਿੱਚ ਵੱਧ ਤੋਂ ਵੱਧ 86 ਪ੍ਰਤੀਸ਼ਤ 1,099 ਯੂਨਿਟ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂਕਿ ਪਿਛਲੇ ਸਾਲ ਇਸ ਮਿਆਦ ਵਿੱਚ ਇਹ 8,122 ਇਕਾਈ ਸੀ। ਮੁੰਬਈ ਵਿਚ 2020 ਦੀ ਦੂਜੀ ਤਿਮਾਹੀ ਵਿਚ 85 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 29,635 ਇਕਾਈ ਸੀ। ਇਸ ਸਾਲ ਅਪਰੈਲ-ਜੂਨ ਵਿਚ ਅਹਿਮਦਾਬਾਦ ਵਿਚ ਵਿਕਰੀ 83 ਫੀਸਦ ਘਟ ਕੇ 1,181 ਇਕਾਈ ਹੋ ਗਈ, ਜਦੋਂ ਕਿ ਪਿਛਲੇ ਸਾਲ ਦੀ ਇਸ ਮਿਆਦ ਵਿਚ ਇਹ 6,784 ਇਕਾਈ ਸੀ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੀ ਵਿਕਰੀ ਵਿਚ 81 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਅਪਰੈਲ ਤੋਂ ਜੂਨ ਵਿਚ 1,886 ਇਕਾਈ ਹੋ ਗਈ ਹੈ, ਜੋ ਪਿਛਲੇ ਸਾਲ ਇਸ ਮਿਆਦ ਵਿਚ 9,759 ਇਕਾਈ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All