DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

RBI ਵੱਲੋਂ Paytm Payments ਬੈਂਕ ਦਾ ਲਾਇਸੰਸ ਰੱਦ, ਕੰਪਨੀ ਦੇ ਬੈਂਕਿੰਗ ਕਾਰੋਬਾਰ 'ਤੇ ਤੁਰੰਤ ਰੋਕ

ਨਿਯਮਾਂ ਦੀ ਉਲੰਘਣਾ ਕਾਰਨ ਬੈਂਕਿੰਗ ਕਾਰੋਬਾਰ 'ਤੇ ਲੱਗੀ ਪੂਰਨ ਰੋਕ

  • fb
  • twitter
  • whatsapp
  • whatsapp
featured-img featured-img
RBI ਵੱਲੋਂ Paytm Payments ਬੈਂਕ ਦਾ ਲਾਇਸੰਸ ਰੱਦ।
Advertisement

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦਾ ਬੈਂਕਿੰਗ ਲਾਇਸੰਸ ਰੱਦ ਕਰ ਦਿੱਤਾ ਹੈ। 24 ਅਪਰੈਲ ਨੂੰ ਜਾਰੀ ਇੱਕ ਨੋਟੀਫ਼ਿਕੇਸ਼ਨ ਵਿੱਚ ਆਰ.ਬੀ.ਆਈ. ਨੇ ਕਿਹਾ ਕਿ ਉਸ ਨੇ ਬੈਂਕਿੰਗ ਰੈਗੂਲੇਸ਼ਨ ਐਕਟ, 1949 (BR Act) ਦੀ ਧਾਰਾ 22(4) ਤਹਿਤ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਜਾਰੀ ਕੀਤਾ ਗਿਆ ਬੈਂਕਿੰਗ ਲਾਇਸੰਸ ਰੱਦ ਕਰ ਦਿੱਤਾ ਹੈ। ਇਹ ਫ਼ੈਸਲਾ 24 ਅਪਰੈਲ, 2026 ਨੂੰ ਕਾਰੋਬਾਰੀ ਸਮਾਂ ਖ਼ਤਮ ਹੋਣ ਤੋਂ ਲਾਗੂ ਹੋਵੇਗਾ।

ਨਤੀਜੇ ਵਜੋਂ, ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 5(ਬੀ) ਜਾਂ ਧਾਰਾ 6 ਵਿੱਚ ਦਰਸਾਏ ਕਿਸੇ ਵੀ ਬੈਂਕਿੰਗ ਕਾਰੋਬਾਰ ਨੂੰ ਕਰਨ ਤੋਂ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਹੁਣ ਇਸ ਬੈਂਕ ਨੂੰ ਬੰਦ ਕਰਨ (ਵਾਈਂਡਿੰਗ ਅੱਪ) ਦੀ ਪ੍ਰਕਿਰਿਆ ਲਈ ਹਾਈ ਕੋਰਟ ਵਿੱਚ ਅਰਜ਼ੀ ਦੇਵੇਗਾ।

Advertisement

ਨੋਟੀਫ਼ਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਬੈਂਕ ਨੂੰ ਬੰਦ ਕਰਨ ਸਮੇਂ ਆਪਣੇ ਸਾਰੇ ਜਮ੍ਹਾਂਕਰਤਾਵਾਂ ਦੀ ਦੇਣਦਾਰੀ ਵਾਪਸ ਕਰਨ ਲਈ ਪੇਟੀਐਮ ਪੇਮੈਂਟਸ ਬੈਂਕ ਕੋਲ ਲੋੜੀਂਦੀ ਨਕਦੀ (Liquidity) ਮੌਜੂਦ ਹੈ।

Advertisement

ਆਰ.ਬੀ.ਆਈ. ਨੇ ਪੇਟੀਐਮ ਪੇਮੈਂਟਸ ਬੈਂਕ ਦਾ ਲਾਇਸੰਸ ਇਸ ਲਈ ਰੱਦ ਕੀਤਾ ਹੈ ਕਿਉਂਕਿ ਬੈਂਕ ਦੇ ਕੰਮਕਾਜ ਦਾ ਤਰੀਕਾ ਬੈਂਕ ਅਤੇ ਇਸ ਦੇ ਜਮ੍ਹਾਂਕਰਤਾਵਾਂ ਦੇ ਹਿੱਤਾਂ ਲਈ ਨੁਕਸਾਨਦੇਹ ਸੀ। ਇਸ ਤੋਂ ਇਲਾਵਾ, ਬੈਂਕ ਪ੍ਰਬੰਧਨ ਦਾ ਆਮ ਰਵੱਈਆ ਜਮ੍ਹਾਂਕਰਤਾਵਾਂ ਅਤੇ ਜਨਤਕ ਹਿੱਤਾਂ ਦੇ ਵਿਰੁੱਧ ਪਾਇਆ ਗਿਆ ਹੈ।

ਨੋਟੀਫ਼ਿਕੇਸ਼ਨ ਵਿੱਚ ਨੋਟ ਕੀਤਾ ਗਿਆ ਹੈ ਕਿ ਬੈਂਕ ਨੂੰ ਹੋਰ ਚੱਲਣ ਦੇਣ ਨਾਲ ਕੋਈ ਲਾਭਕਾਰੀ ਮਕਸਦ ਜਾਂ ਜਨਤਕ ਹਿੱਤ ਪੂਰਾ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਬੈਂਕ ਪੇਮੈਂਟਸ ਬੈਂਕ ਲਾਇਸੰਸ ਲਈ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ, ਜੋ ਕਿ ਬੀ.ਆਰ. ਐਕਟ ਦੀ ਧਾਰਾ 22 (3)(ਜੀ) ਦੀ ਉਲੰਘਣਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਮਾਰਚ, 2022 ਨੂੰ ਬੈਂਕ ਨੂੰ ਨਵੇਂ ਗਾਹਕ ਜੋੜਨ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ, 31 ਜਨਵਰੀ, 2024 ਅਤੇ 16 ਫਰਵਰੀ, 2024 ਨੂੰ ਵੀ ਬੈਂਕ 'ਤੇ ਕਈ ਕਾਰੋਬਾਰੀ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਸ ਤਹਿਤ ਮੌਜੂਦਾ ਖਾਤਿਆਂ, Prepaid Instruments ਅਤੇ ਵਾਲਿਟ ਆਦਿ ਵਿੱਚ ਹੋਰ ਜਮ੍ਹਾ ਰਾਸ਼ੀ ਜਾਂ ਟਾਪ-ਅੱਪ ਲੈਣ ਦੀ ਮਨਾਹੀ ਕੀਤੀ ਗਈ ਸੀ।

Advertisement
×