ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਆਰਬੀਆਈ ਚੁੱਕ ਰਿਹੈ ਕਈ ਕਦਮ: ਗਵਰਨਰ

ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਆਰਬੀਆਈ ਚੁੱਕ ਰਿਹੈ ਕਈ ਕਦਮ: ਗਵਰਨਰ

ਮੁੰਬਈ, 12 ਜੁਲਾਈ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਦਾਸ ਦਾਸ ਨੇ ਅੱਜ ਕਿਹਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਇਸ ਬੈਂਕ ਨੇ ਸਾਡੇ ਤੰਤਰ ਨੂੰ ਸੁਰੱਖਿਅਤ ਰੱਖਣ, ਮੌਜੂਦਾ ਸੰਕਟ ਵਿੱਚ ਅਰਥਵਿਵਸਥਾ ਵਿੱਚ ਸਹਿਯੋਗ ਦੇਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਰਬੀਆਈ ਲਈ ਵਿਕਾਸ ਸਭ ਤੋਂ ਪਹਿਲਾਂ ਹੈ। ਵਿੱਤੀ ਸਥਿਤਰਤਾ ਵੀ ਊੰਨੀ ਹੀ ਅਹਿਮ ਹੈ। ਆਰਬੀਆਈ ਨੇ ਪੈਦਾ ਹੋਈਆਂ ਚੁਣੌਤੀਆਂ ਤੇ ਜੋਖ਼ਮਾਂ ਦੀ ਪਛਾਣ ਲਈ ਆਪਣੇ ਨਿਗਰਾਨੀ ਤੰਤਰ ਨੂੰ ਮਜ਼ਬੂਤ ਕੀਤਾ ਹੈ। ਸ੍ਰੀ ਦਾਸ ਨੇ ਕਿਹਾ ਕਿ ਆਰਬੀਆਈ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਲਿਹਾਜ ਤੋਂ ਹੱਲ ਕੱਢਣ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਆਉਂਦੇ ਸਮੇਂ ਵਿੱਚ ਆਰਬੀਆਈ ਨੂੰ ਹਾਲਾਤ ਮੁਤਾਬਕ ਕਦਮ ਚੁੱਕਣੇ ਪੈਣਗੇ ਕਿਉਂਕਿ ਭਵਿੱਖ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਇਸ ਬਾਰੇ ਫਿਲਹਾਲ ਕਹਿਣਾ ਔਖਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਐੱਨਪੀਏ ਵਧੇਗਾ ਪਰ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਤਾਲਾਬੰਦੀ ਹਟਣ ਤੋਂ ਬਾਅਦ ਭਾਰਤੀ ਆਰਥਿਕਤਾ ਦੇ ਵਾਪਸ ਆਮ ਵਾਂਗ ਹੋਣ ਦੇ ਸੰਕੇਤ ਮਿਲ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All