ਆਰਬੀਆਈ ਨੇ ਰੈਪੋ ਦਰ 0.25 ਫ਼ੀਸਦ ਵਧਾ ਕੇ 6.5% ਕੀਤੀ : The Tribune India

ਆਰਬੀਆਈ ਨੇ ਰੈਪੋ ਦਰ 0.25 ਫ਼ੀਸਦ ਵਧਾ ਕੇ 6.5% ਕੀਤੀ

ਮੁੰਬਈ, 8 ਫਰਵਰੀ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੁੱਖ ਤੌਰ ’ਤੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਅੱਜ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿਚ ਇਕ ਵਾਰ ਮੁੜ ਨੀਤੀਗਤ ਦਰ ਰੈਪੋ ਵਿਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਕਾਰਨ ਮੁੱਖ ਨੀਤੀਗਤ ਦਰ ਵਧ ਕੇ 6.50 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਮੌਜੂਦਾ ਵਿੱਤੀ ਸਾਲ 2022-23 ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਦਾ ਅਨੁਮਾਨ 6.8 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਗਲੇ ਵਿੱਤੀ ਸਾਲ 'ਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 6.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਰੈਪੋ ਦਰ ਉਹ ਵਿਆਜ ਦਰ ਹੈ, ਜਿਸ 'ਤੇ ਵਪਾਰਕ ਬੈਂਕ ਆਪਣੀਆਂ ਫੌਰੀ ਲੋੜਾਂ ਪੂਰੀਆਂ ਕਰਨ ਲਈ ਕੇਂਦਰੀ ਬੈਂਕ ਤੋਂ ਉਧਾਰ ਲੈਂਦੇ ਹਨ। ਇਸ ਵਿੱਚ ਵਾਧੇ ਦਾ ਮਤਲਬ ਹੈ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਉਧਾਰ ਲੈਣਾ ਮਹਿੰਗਾ ਹੋ ਜਾਵੇਗਾ ਅਤੇ ਮੌਜੂਦਾ ਕਰਜ਼ੇ ਦੀ ਮਹੀਨਾਵਾਰ ਕਿਸ਼ਤ (ਈਐੱਮਆਈ) ਵਧੇਗੀ। ਸੋਮਵਾਰ ਨੂੰ ਸ਼ੁਰੂ ਹੋਈ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੀ ਤਿੰਨ ਦਿਨਾਂ ਬੈਠਕ 'ਚ ਲਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਡਿਜ਼ੀਟਲ ਪ੍ਰਸਾਰਿਤ ਬਿਆਨ 'ਚ ਕਿਹਾ, ‘ਮੌਜੂਦਾ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਐੱਮਪੀਸੀ ਨੀਤੀਗਤ ਦਰ ਰੈਪੋ ਦਰ ਨੂੰ 0.25 ਫੀਸਦੀ ਵਧਾ ਕੇ 6.50 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਰਾਹੁਲ ਨੂੰ ਅਯੋਗ ਠਹਿਰਾਏ ਜਾਣ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਭਰ ਿਵੱਚ ਸ...

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਮੁੱਖ ਮੰਤਰੀ ਵੱਲੋਂ ਮੋਗਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ...

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਜ਼ਰੀਨ ਨੇ ਵੀਅਤਨਾਮ ਦੀ ਗੁਏਨ ਥੀ ਨੂੰ ਹਰਾਇਆ; ਲਵਲੀਨਾ ਨੇ ਪਹਿਲਾ ਵਿਸ਼ਵ ...

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

‘ਸੀਕ੍ਰੇਟ ਸਰਵਿਸ’ ਤੇ ਪੁਲੀਸ ਨੇ ਦਖ਼ਲ ਦੇ ਕੇ ਅਣਸੁਖਾਵੀਂ ਘਟਨਾ ਵਾਪਰਨ ...

ਸ਼ਹਿਰ

View All