ਮੁੰਬਈ, 25 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਸਮੇਤ ਤਿੰਨ ਸਰਕਾਰੀ ਬੈਂਕ ਨੂੰ ਜੁਰਮਾਨਾ ਕੀਤਾ ਹੈ। ਆਰਬੀਆਈ ਨੇ ਐੱਸਬੀਆਈ ਨੂੰ 1.3 ਕਰੋੜ, ਇੰਡੀਅਨ ਬੈਂਕ ਨੂੰ 1.62 ਕਰੋੜ ਅਤੇ ਪੰਜਾਬ ਐਂਡ ਸਿੰਧ ਬੈਂਕ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸੇ ਤਰ੍ਹਾਂ ਫੈੱਡਬੈਂਕ ਫਾਇਨਾਂਸ਼ੀਅਲ ਸਰਵਿਸਿਜ਼ ਲਿਮਟਡ ਨੂੰ ਵੀ 8.80 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। -ਪੀਟੀਆਈ