ਦੁਬਈ, 17 ਜਨਵਰੀ
ਇਥੋਂ ਦੇ ਨਿਲਾਮੀ ਘਰ ਸੋਥਬੇ’ਜ਼ ਨੇ ਅਜਿਹੇ ਹੀਰੇ ਨੂੰ ਦੁਨੀਆ ਸਾਹਮਣੇ ਲਿਆਂਦਾ ਹੈ, ਜਿਹੜਾ ਕਿਸੇ ਹੋਰ ਦੁਨੀਆ ਤੋਂ ਹੈ। ਸੋਥਬੇ’ਜ਼ ਮੁਤਾਬਕ 555.55-ਕੈਰੇਟ ਦਾ ਕਾਲਾ ਹੀਰਾ ਕਿਸੇ ਹੋਰ ਪੁਲਾੜ ਤੋਂ ਆਇਆ ਹੈ। ਇਸ ਦੁਰਲੱਭ ਹੀਰੇ ਨੂੰ ਲੰਡਨ ਵਿੱਚ ਫਰਵਰੀ ਵਿੱਚ ਨਿਲਾਮ ਕੀਤਾ ਜਾਵੇਗਾ। ਉਮੀਦ ਹੈ ਕਿ ਹੀਰਾ ਘੱਟੋ-ਘੱਟ 50 ਲੱਖ ਬ੍ਰਿਟਿਸ਼ ਪੌਂਡ (68 ਲੱਖ ਡਾਲਰ) ਵਿੱਚ ਵੇਚਿਆ ਜਾਵੇਗਾ। ਨਿਲਾਮੀ ਘਰ ਕ੍ਰਿਪਟੋਕਰੰਸੀ ਨਾਲ ਵੀ ਭੁਗਤਾਨ ਸਵੀਕਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ।