DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab & Sind Bank ਨੂੰ Atal pension yojana ਪੁਰਸਕਾਰ

ਪੰਜਾਬ ਐਂਡ ਸਿੰਧ ਬੈਂਕ ਨੂੰ ਅਟਲ ਪੈਨਸ਼ਨ ਯੋਜਨਾ (ਏ ਪੀ ਵਾਈ) ਤਹਿਤ ਸ਼ਾਨਦਾਰ ਕਾਰਗੁਜ਼ਾਰੀ ਲਈ ਏ ਪੀ ਵਾਈ ਸਾਲਾਨਾ ਪੁਰਸਕਾਰ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਵਿੱਤੀ ਸੇਵਾਵਾਂ ਸਕੱਤਰ ਐਮ ਨਾਗਰਾਜੂ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ...

  • fb
  • twitter
  • whatsapp
  • whatsapp
Advertisement

ਪੰਜਾਬ ਐਂਡ ਸਿੰਧ ਬੈਂਕ ਨੂੰ ਅਟਲ ਪੈਨਸ਼ਨ ਯੋਜਨਾ (ਏ ਪੀ ਵਾਈ) ਤਹਿਤ ਸ਼ਾਨਦਾਰ ਕਾਰਗੁਜ਼ਾਰੀ ਲਈ ਏ ਪੀ ਵਾਈ ਸਾਲਾਨਾ ਪੁਰਸਕਾਰ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਵਿੱਤੀ ਸੇਵਾਵਾਂ ਸਕੱਤਰ ਐਮ ਨਾਗਰਾਜੂ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ ਐੱਫ ਆਰ ਡੀ ਏ) ਵੱਲੋਂ ਕਰਵਾਏ ਸਮਾਗਮ ਵਿੱਚ ਦਿੱਤਾ। ਬੈਂਕ ਦੇ ਐੱਮ ਡੀ ਅਤੇ ਸੀ ਈ ਓ ਸਵਰੂਪ ਕੁਮਾਰ ਸਾਹਾ ਨੇ ਪੁਰਸਕਾਰ ਹਾਸਲ ਕੀਤਾ। ਬੈਂਕ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਪੁਰਸਕਾਰ ਅਟਲ ਪੈਨਸ਼ਨ ਯੋਜਨਾ ਨੂੰ ਵਿਆਪਕ ਰੂਪ ਵਿੱਚ ਅਪਣਾ ਕੇ ਦੇਸ਼ ਭਰ ਵਿੱਚ ਵਿੱਤੀ ਸ਼ਮੂਲੀਅਤ ਵਧਾਉਣ ਅਤੇ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਬੈਂਕ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬੈਂਕ ਨੇ ਲਗਾਤਾਰ ਸੇਵਾ ਤੋਂ ਵਾਂਝੇ ਅਤੇ ਗ਼ੈਰ-ਜਥੇਬੰਦ ਖੇਤਰ ਤੱਕ ਪੈਨਸ਼ਨ ਕਵਰੇਜ ਵਧਾਉਣ, ਵਿੱਤੀ ਸੁਰੱਖਿਆ ਅਤੇ ਹਰੇਕ ਨਾਗਰਿਕ ਲਈ ਬਿਹਤਰ ਭਲਕ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ।

Advertisement
Advertisement
×