Punjab and Sind Bank ਨੂੰ 1000 crore ਦੀ Recovery ਦਾ target ਪਾਰ ਕਰਨ ਦੀ ਉਮੀਦ
ਪਹਿਲੀ ਤਿਮਾਹੀ ਵਿੱਚ ਆਸ ਤੋਂ ਬਿਹਤਰ ਰਿਕਵਰੀ ਕਰ ਕੇ ਪੰਜਾਬ ਐਂਡ ਸਿੰਧ ਬੈਂਕ ਨੂੰ ਮੌਜੂਦਾ ਵਿੱਤੀ ਸਾਲ ਵਿੱਚ 1,000 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਨ ਦੀ ਉਮੀਦ ਹੈ। ਪਹਿਲੀ ਤਿਮਾਹੀ ਦੌਰਾਨ ਕੁੱਲ ਰਿਕਵਰੀ 366 ਕਰੋੜ ਰੁਪਏ ਰਹੀ ਜੋ ਸਾਲ...
Advertisement
ਪਹਿਲੀ ਤਿਮਾਹੀ ਵਿੱਚ ਆਸ ਤੋਂ ਬਿਹਤਰ ਰਿਕਵਰੀ ਕਰ ਕੇ ਪੰਜਾਬ ਐਂਡ ਸਿੰਧ ਬੈਂਕ ਨੂੰ ਮੌਜੂਦਾ ਵਿੱਤੀ ਸਾਲ ਵਿੱਚ 1,000 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਨ ਦੀ ਉਮੀਦ ਹੈ।
ਪਹਿਲੀ ਤਿਮਾਹੀ ਦੌਰਾਨ ਕੁੱਲ ਰਿਕਵਰੀ 366 ਕਰੋੜ ਰੁਪਏ ਰਹੀ ਜੋ ਸਾਲ ਪਹਿਲਾਂ ਇਸੇ ਅਰਸੇ ਦੌਰਾਨ 350 ਕਰੋੜ ਰੁਪਏ ਸੀ। ਪੰਜਾਬ ਐਂਡ ਸਿੰਧ ਬੈਂਕ ਦੇ ਐੱਮ ਡੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਵਰੂਪ ਕੁਮਾਰ ਸਾਹਾ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਜਾਣਕਾਰੀ ਦਿੱਤੀ ਹੈ।
Advertisement
ਉਨ੍ਹਾਂ ਕਿਹਾ, ‘‘ਸਾਡਾ ਸਾਰਾ ਧਿਆਨ ਵੱਟੇ ਖਾਤੇ (ਐੱਨ ਪੀ ਏ) ਘਟਾਉਣ ਉੱਤੇ ਹੈ, ਇਹੀ ਵਜ੍ਹਾ ਹੈ ਕਿ ਅਸੀਂ ਮੌਜੂਦਾ ਵਿੱਤੀ ਸਾਲ ਵਿੱਚ ਰਿਕਵਰੀ ਬਾਰੇ ਕੀਤੇ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਹੋਵਾਂਗੇ।’’ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ’ਤੇ ਬੈਂਕ ਰਿਕਵਰੀ ਲਈ ਨਿਰਭਰ ਕਰ ਸਕਦਾ ਹੈ।
Advertisement
Advertisement
×

