DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Price hike for Liquor ਮਹਿੰਗੀ ਹੋ ਸਕਦੀ ਹੈ ਸ਼ਰਾਬ, ਥੋੜ੍ਹੀ-ਥੋੜ੍ਹੀ...

ਕੰਪਨੀਆਂ ਨੇ ਸੂਬਾ ਸਰਕਾਰਾਂ ਤੋਂ ਰਾਹਤ ਮੰਗੀ; ਘਾਟਾ ਪੂਰਾ ਕਰਨ ਲੲੀ ਕੀਮਤਾਂ 15 ਤੋਂ 20 ਫ਼ੀਸਦੀ ਵਧਾੳੁਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੱਛਮੀ ਏਸ਼ੀਆ ਸੰਕਟ ਦਾ ਅਸਰ ਭਾਰਤ ਵਿੱਚ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ’ਤੇ ਵੀ ਪੈ ਰਿਹਾ ਹੈ। ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਕੰਪਨੀਜ਼ ਅਤੇ ਬਰੂਅਰਜ਼ ਐਸੋਸੀਏਸ਼ਨ ਆਫ਼ ਇੰਡੀਆ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ (ਆਈ ਐੱਮ ਐੱਫ ਐੱਲ), ਵਾਈਨ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਇਜਾਜ਼ਤ ਦੇਣ। ਬਰੂਅਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਵਿਨੋਦ ਗਿਰੀ ਨੇ ਕਿਹਾ ਕਿ ਪੱਛਮੀ ਏਸ਼ੀਆ ’ਚ ਜੰਗ ਕਾਰਨ ਪੈਦਾਵਾਰ ਲਾਗਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਸੂਬਿਆਂ ਨੂੰ ਕੀਮਤਾਂ ਵਿੱਚ 15 ਤੋਂ 20 ਫ਼ੀਸਦੀ ਵਾਧੇ ਦੀ ਮੰਗ ਕੀਤੀ ਹੈ ਤਾਂ ਕਿ ਕੰਪਨੀਆਂ ਆਪਣਾ ਘਾਟਾ ਪੂਰਾ ਕਰ ਸਕਣ। ਕੰਪਨੀਆਂ ਨੇ ਦਲੀਲ ਦਿੱਤੀ ਹੈ ਕਿ ਕੱਚ ਦੀਆਂ ਬੋਤਲਾਂ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ। ਵਪਾਰਕ ਐੱਲ ਐੱਨ ਜੀ ਦੀ ਘਾਟ ਕਾਰਨ ਬੋਤਲ ਨਿਰਮਾਤਾਵਾਂ ’ਤੇ ਦਬਾਅ ਵਧ ਗਿਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਦੀ ਕੀਮਤ ਲਗਪਗ 100 ਫ਼ੀਸਦੀ ਤੱਕ ਵਧ ਗਈ ਹੈ, ਜਦਕਿ ਗੂੰਦ ਅਤੇ ਹੋਰ ਸਮੱਗਰੀ 20-25 ਫ਼ੀਸਦੀ ਮਹਿੰਗੀ ਹੋ ਗਈ ਹੈ। ਪੱਛਮੀ ਏਸ਼ੀਆ ’ਚ ਜੰਗ ਕਾਰਨ ਐਲੂਮੀਨੀਅਮ ਦੀ ਸਪਲਾਈ ਘੱਟ ਹੋਰ ਰਹੀ ਹੈ ਜਿਸ ਕਾਰਨ ਬੀਅਰ ਕੈਨ ਬਣਾਉਣ ਵਿੱਚ ਵੀ ਦਿੱਕਤ ਆ ਰਹੀ ਹੈ। ਢੋਆ-ਢੁਆਈ ਦੇ ਖ਼ਰਚਿਆਂ ਵਿੱਚ ਵੀ 10 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਰੁਪਏ ਦੀ ਗਿਰਾਵਟ ਕਾਰਨ ਦਰਾਮਦ ਮਹਿੰਗੀ ਹੋ ਗਈ ਹੈ।

ਸਨਅਤ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਕੀਮਤਾਂ ਵਿੱਚ ਤੁਰੰਤ ਸੋਧ ਨਾ ਕੀਤੀ ਗਈ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਕਈ ਮੈਨੂਫੈਕਚਰਿੰਗ ਪਲਾਂਟ ਬੰਦ ਹੋਣ ਦੀ ਨੌਬਤ ਆ ਸਕਦੀ ਹੈ।

Advertisement

Advertisement
Advertisement
×