ਨਵੀਂ ਦਿੱਲੀ, 30 ਨਵੰਬਰ
ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨਡੀਟੀਵੀ) ਦੇ ਸੰਸਥਾਪਕ ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੇ ਪ੍ਰਮੋਟਰ ਸਮੂਹ ਦੀ ਇਕਾਈ ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ ਅਡਾਨੀ ਸਮੂਹ ਹੁਣ ਇਸ ਨਿਊਜ਼ ਚੈਨਲ ਨੂੰ ਹਾਸਲ ਕਰਨ ਦੇ ਨੇੜੇ ਆ ਗਿਆ ਹੈ। ਇਸ ਦੇ ਮੱਦੇਨਜ਼ਰ ਰਾਏ ਜੋੜੇ ਨੇ ਆਰਆਰਪੀਆਰ ਹੋਲਡਿੰਗ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।