PMLA Case: ਈਡੀ ਵੱਲੋਂ ਸੁਭਾਸ਼ ਚੰਦਰਾ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਕਰਜ਼ਾ ਧੋਖਾਧੜੀ ਦੇ ਸਬੰਧ ਵਿੱਚ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨਾਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਹਾਊਸਿੰਗ ਫਾਈਨਾਂਸ ਲਿਮਟਿਡ (LICHFL) ਨੂੰ 1,322 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ...
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਕਰਜ਼ਾ ਧੋਖਾਧੜੀ ਦੇ ਸਬੰਧ ਵਿੱਚ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨਾਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਹਾਊਸਿੰਗ ਫਾਈਨਾਂਸ ਲਿਮਟਿਡ (LICHFL) ਨੂੰ 1,322 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਚੰਦਰਾ 'ਤੇ ਦੋਸ਼ ਹੈ ਕਿ ਉਸ ਨੇ LICHFL ਤੋਂ ਕਰਜ਼ਾ ਲੈਣ ਲਈ ਆਪਣੀ ਕੁੱਲ ਜਾਇਦਾਦ (ਨੈੱਟ ਵਰਥ) ਵਧਾ-ਚੜ੍ਹਾ ਕੇ ਦਿਖਾਈ ਅਤੇ ਬਾਅਦ ਵਿੱਚ ਕਰਜ਼ਾ ਮੋੜਨ ਤੋਂ ਅਸਮਰੱਥ (ਡਿਫਾਲਟ) ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ (CBI) ਦੀ ਐਫਆਈਆਰ ਦਾ ਸੰਗਿਆਨ ਲੈਂਦਿਆਂ ਗੈਰ-ਕਾਨੂੰਨੀ ਧਨ ਪਰਿਵਰਤਨ ਰੋਕੂ ਕਾਨੂੰਨ (PMLA) ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਚੰਦਰਾ ਵੱਲੋਂ ਇਸ 'ਤੇ ਪ੍ਰਤੀਕਿਰਿਆ ਆਉਣੀ ਅਜੇ ਬਾਕੀ ਹੈ। ਸੀਬੀਆਈ ਨੇ ਇਸ ਤੋਂ ਪਹਿਲਾਂ LICHFL ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ, ਜਿਸ ਦੇ ਆਧਾਰ 'ਤੇ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।
LICHFL ਨੇ ਆਪਣੀ ਸ਼ਿਕਾਇਤ ਵਿੱਚ, ਜੋ ਸੀਬੀਆਈ ਦੀ ਐਫਆਈਆਰ ਦਾ ਹਿੱਸਾ ਹੈ, ਦੋਸ਼ ਲਾਇਆ ਕਿ ਚੰਦਰਾ ਨੇ ਕੁੱਲ 980 ਕਰੋੜ ਰੁਪਏ ਦੇ ਦੋ ਕਰਜ਼ਿਆਂ ਦੀ ਮਨਜ਼ੂਰੀ ਅਤੇ ਵੰਡ ਪ੍ਰਾਪਤ ਕਰਨ ਲਈ ਨੈੱਟ-ਵਰਥ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ।
ਅਗਸਤ ਵਿੱਚ LICHFL ਦੀ ਸ਼ਿਕਾਇਤ ਅਨੁਸਾਰ ਇਨ੍ਹਾਂ ਕਰਜ਼ਿਆਂ 'ਤੇ ਡਿਫਾਲਟ ਹੋਣ ਕਰਕੇ 1,322 ਕਰੋੜ ਰੁਪਏ ਦਾ ਨੁਕਸਾਨ ਹੋਇਆ।
LICHFL ਉਨ੍ਹਾਂ ਕਰਜ਼ਦਾਤਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ (NCLAT) ਤੱਕ ਪਹੁੰਚ ਕੀਤੀ ਸੀ, ਅਤੇ ਹਾਲ ਹੀ ਦੇ NCLT ਰਿਪੇਮੈਂਟ ਪਲਾਨ ਦਾ ਵਿਰੋਧ ਕੀਤਾ ਸੀ, ਜੋ ਕਰਜ਼ਦਾਤਿਆਂ ਨੂੰ ਚੰਦਰਾ ਦੀ ਨਿੱਜੀ ਜਾਇਦਾਦ ਤੋਂ ਲਗਪਗ 22,006 ਕਰੋੜ ਰੁਪਏ ਦੇ ਦਾਅਵਿਆਂ ਦੇ ਮੁਕਾਬਲੇ ਸਿਰਫ਼ 6.5 ਕਰੋੜ ਰੁਪਏ ਵਸੂਲਣ ਦੀ ਇਜਾਜ਼ਤ ਦਿੰਦਾ ਹੈ।
ਇਹ ਸ਼ਿਕਾਇਤ ਵਸੰਤ ਸਾਗਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਗਈ 500 ਕਰੋੜ ਰੁਪਏ ਦੀ ਸੁਵਿਧਾ (ਲੋਨ) ਨਾਲ ਸਬੰਧਤ ਹੈ, ਜਿਸ ਵਿੱਚ ਪੈਨ ਇੰਡੀਆ ਇੰਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸੀ, ਅਤੇ ਡਿਜੀਟਲ ਸਬਸਕ੍ਰਾਈਬਰ ਮੈਨੇਜਮੈਂਟ ਐਂਡ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤੀ ਗਈ 480 ਕਰੋੜ ਰੁਪਏ ਦੀ ਸੁਵਿਧਾ ਨਾਲ ਸਬੰਧਤ ਹੈ, ਜਿਸ ਵਿੱਚ ਸਪਿਰਿਟ ਇੰਫਰਾ ਪਾਵਰ ਐਂਡ ਮਲਟੀ ਵੈਂਚਰਜ਼ ਪ੍ਰਾਈਵੇਟ ਲਿਮਟਿਡ ਸਹਿ-ਕਰਜ਼ਦਾਰ ਸੀ।
ਸ਼ਿਕਾਇਤ ਦੇ ਅਨੁਸਾਰ, 500 ਕਰੋੜ ਰੁਪਏ ਦੀ ਵਸੰਤ ਸਾਗਰ ਸੁਵਿਧਾ ਨੂੰ ਟੇਕਓਵਰ, ਟੌਪ-ਅੱਪ ਅਤੇ ਵਪਾਰ ਦੇ ਵਿਸਥਾਰ ਲਈ ਹੋਮ-ਐਂਟਿਟੀ ਲੋਨ ਵਜੋਂ ਮਨਜ਼ੂਰੀ ਦਿੱਤੀ ਗਈ ਸੀ, ਅਤੇ 28 ਮਾਰਚ 2018 ਦੀ ਇੱਕ ਨਿਰੰਤਰ ਗਾਰੰਟੀ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ, ਜੋ ਚੰਦਰਾ ਦੁਆਰਾ ਲਾਗੂ ਕੀਤੀ ਗਈ ਸੀ।
ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ 480 ਕਰੋੜ ਰੁਪਏ ਦੀ ਡਿਜੀਟਲ ਸੁਵਿਧਾ ਨੂੰ ਇੱਕ ਵੱਖਰੇ ਕਰਜ਼ਾ ਖਾਤੇ ਰਾਹੀਂ ਰੈਂਟਲ-ਸਿਕਿਊਰਿਟਾਈਜ਼ੇਸ਼ਨ ਸਕੀਮ ਤਹਿਤ ਰੈਂਟਲ-ਡਿਸਕਾਊਂਟਿੰਗ ਸੁਵਿਧਾ ਵਜੋਂ ਮਨਜ਼ੂਰੀ ਦਿੱਤੀ ਗਈ ਸੀ, ਅਤੇ ਇਸ ਨੂੰ ਇੱਕ ਨਿਰੰਤਰ ਗਾਰੰਟੀ ਦੁਆਰਾ ਵੀ ਸੁਰੱਖਿਅਤ ਕੀਤਾ ਗਿਆ ਸੀ, ਜੋ ਚੰਦਰਾ ਵੱਲੋਂ ਲਾਗੂ ਕੀਤੀ ਗਈ ਸੀ।
ਕਰਜ਼ਦਾਤੇ ਦੇ ਅਨੁਸਾਰ, ਚੰਦਰਾ ਵੱਲੋਂ ਜਮ੍ਹਾਂ ਕਰਵਾਇਆ ਗਿਆ ਨੈੱਟ-ਵਰਥ ਸਰਟੀਫਿਕੇਟ 28 ਮਾਰਚ 2018 ਨੂੰ DJM ਐਂਡ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸਦੀ ਕੁੱਲ ਜਾਇਦਾਦ ਲਗਪਗ 59,000 ਕਰੋੜ ਰੁਪਏ ਦੱਸੀ ਗਈ ਸੀ।
ਇਸ ਵਿੱਚ ਸਾਬਕਾ ਰਾਜ ਸਭਾ ਮੈਂਬਰ 'ਤੇ LICHFL ਨੂੰ ਪ੍ਰਮੁੱਖ ਕਰਜ਼ਦਾਰਾਂ ਨੂੰ ਫੰਡ ਦੇਣ ਲਈ ਗੁੰਮਰਾਹ ਕਰਨ ਵਾਸਤੇ ਵਧਾ-ਚੜ੍ਹਾ ਕੇ ਅਤੇ ਝੂਠੀ ਕੁੱਲ ਜਾਇਦਾਦ ਦਰਸਾਉਣ ਵਾਲੇ ਝੂਠੇ ਦਸਤਾਵੇਜ਼ ਤਿਆਰ ਕਰਨ ਦਾ ਦੋਸ਼ ਲਗਾਇਆ ਗਿਆ ਹੈ।

