DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Piyush Goyal ਤੇ ਸਾਊਦੀ ਮੰਤਰੀ ਵਿਚਾਲੇ ਵਪਾਰ ਸਬੰਧਾਂ ਬਾਰੇ ਚਰਚਾ

ਏਸ਼ੀਆ ਸੰਕਟ ਕਾਰਨ ਪ੍ਰਭਾਵਿਤ ਸਪਲਾਈ ਲਡ਼ੀ ਮਜ਼ਬੂਤ ਕਰਨ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਕੇਂਦਰੀ ਮੰਤਰੀ ਪਿਊਸ਼ ਗੋਇਲ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ
Advertisement
ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਸਾਊਦੀ ਅਰਬ ਦੇ ਵਪਾਰ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਵਰਚੁਅਲ ਮੀਟਿੰਗ ਕੀਤੀ, ਜਿਸ ਦਾ ਮੁੱਖ ਮਕਸਦ ਪੱਛਮੀ ਏਸ਼ੀਆ ਸੰਕਟ ਕਾਰਨ ਪ੍ਰਭਾਵਿਤ ਸਪਲਾਈ ਲੜੀ ਮੁੜ ਮਜ਼ਬੂਤ ਕਰਨਾ ਸੀ। ਇਹ ਗੱਲਬਾਤ ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਕੁਵੈਤ ਦੇ ਮੰਤਰੀਆਂ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਦੇ ਸੰਦਰਭ ਵਿੱਚ ਹੋਈ ਹੈ। ਇਹ ਸਾਰੇ ਮੁਲਕ ਖਾੜੀ ਸਹਿਯੋਗ ਕੌਂਸਲ (ਜੀ ਸੀ ਸੀ) ਦੇ ਮੈਂਬਰ ਹਨ, ਜਿਨ੍ਹਾਂ ਨਾਲ ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਵਿਚਾਰ-ਵਟਾਂਦਰਾ ਕਰ ਰਿਹਾ ਹੈ।

ਇਸ ਗੱਲਬਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੁਵੱਲੇ ਵਪਾਰਕ ਸਬੰਧ ਵਧਾਉਣ ਦੀ ਵਚਨਬੱਧਤਾ ਦੁਹਰਾਈ ਅਤੇ ਭਾਰਤ-ਜੀ ਸੀ ਸੀ ਮੁਕਤ ਵਪਾਰ ਸਮਝੌਤੇ ਵਿੱਚ ਜਲਦੀ ਪੇਸ਼ਕਦਮੀ ਹੋਣ ਦੀ ਉਮੀਦ ਜ਼ਾਹਿਰ ਕੀਤੀ। ਉਨ੍ਹਾਂ ਇਸ ਗੱਲ ’ਤੇ ਵੀ ਚਿੰਤਾ ਪ੍ਰਗਟਾਈ ਕਿ ਮੌਜੂਦਾ ਖੇਤਰੀ ਸੰਘਰਸ਼ ਨੇ ਸਪਲਾਈ ਲੜੀ ’ਤੇ ਕਾਫ਼ੀ ਦਬਾਅ ਪਾਇਆ ਹੈ, ਜਿਸ ਕਾਰਨ ਵਪਾਰ ਨੂੰ ਸੁਚਾਰੂ ਬਣਾਉਣ ਲਈ ਸਾਂਝੇ ਯਤਨਾਂ ਦੀ ਸਖ਼ਤ ਲੋੜ ਹੈ। ਸ੍ਰੀ ਗੋਇਲ ਨੇ ਸਾਊਦੀ ਅਰਬ ਅਤੇ ਹੋਰ ਖਾੜੀ ਮੁਲਕਾਂ ਨੂੰ ਹੋਣ ਵਾਲੀ ਬਰਾਮਦ ਨੂੰ ਸਹਾਰਾ ਦੇਣ ਲਈ ਭਾਰਤ ਸਰਕਾਰ ਦੇ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।

Advertisement

ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਕਾਰਨ ਕੌਮਾਂਤਰੀ ਸਮੁੰਦਰੀ ਰਸਤਿਆਂ ਵਿੱਚ ਜਹਾਜ਼ਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਖਾੜੀ ਖੇਤਰ ਵਿੱਚ ਮਾਲ ਭੇਜਣਾ ਚੁਣੌਤੀਪੂਰਨ ਹੋ ਗਿਆ ਹੈ। ਸਾਲ 2024-25 ਦੌਰਾਨ ਭਾਰਤ ਅਤੇ ਇਸ ਖੇਤਰ ਵਿਚਾਲੇ 178 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ ਸੀ, ਜਿਸ ਵਿੱਚ 56.87 ਅਰਬ ਡਾਲਰ ਦੀ ਬਰਾਮਦ ਅਤੇ 121.67 ਅਰਬ ਡਾਲਰ ਦੀ ਦਰਾਮਦ ਹੋਈ। ਇਸ ਸਥਿਤੀ ਕਾਰਨ ਪੈਟਰੋਲੀਅਮ ਉਤਪਾਦ, ਕੈਮੀਕਲ, ਪਲਾਸਟਿਕ, ਇੰਜਨੀਅਰਿੰਗ ਦਾ ਸਾਮਾਨ, ਚੌਲ, ਦਵਾਈਆਂ ਅਤੇ ਗਹਿਣਿਆਂ ਵਰਗੇ ਪ੍ਰਮੁੱਖ ਖੇਤਰਾਂ ’ਤੇ ਕਾਫ਼ੀ ਮਾੜਾ ਅਸਰ ਪੈ ਰਿਹਾ ਹੈ। ਇਸ ਖੇਤਰ ਵਿੱਚ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਓਮਾਨ, ਬਹਿਰੀਨ, ਕਤਰ ਅਤੇ ਕੁਵੈਤ ਵਰਗੇ ਛੇ ਅਹਿਮ ਦੇਸ਼ ਸ਼ਾਮਲ ਹਨ।

Advertisement

Advertisement
×