ਫਿਲਮ ਜਗਤ ਵਿੱਚ ਬਾਹਰਲਿਆਂ ਨੂੰ ਦੂਣਾ ਸੰਘਰਸ਼ ਕਰਨਾ ਪੈਂਦਾ ਹੈ: ਦਿਬਾਕਰ ਬੈਨਰਜੀ

ਫਿਲਮ ਜਗਤ ਵਿੱਚ ਬਾਹਰਲਿਆਂ ਨੂੰ ਦੂਣਾ ਸੰਘਰਸ਼ ਕਰਨਾ ਪੈਂਦਾ ਹੈ: ਦਿਬਾਕਰ ਬੈਨਰਜੀ

ਸੁਸ਼ਾਂਤ ਸਿੰਘ ਰਾਜਪੂਤ ਨਾਲ ਦਿਬਾਕਰ ਬੈਨਰਜੀ ਦੀ ਇੱਕ ਪੁਰਾਣੀ ਤਸਵੀਰ।

ਮੁੰਬਈ, 16 ਜੂਨ

ਫਿਲਮਸਾਜ਼ ਦਿਬਾਕਰ ਬੈਨਰਜੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਕਿਹਾ ਕਿ ਊਹ ਇੰਜਨੀਅਰਿੰਗ ਕਾਲਜ ਦਾ ਡਾਂਸ ਪਸੰਦ ਕਰਨ ਵਾਲਾ ‘ਛੋਕਰਾ’ ਸੀ, ਜਿਸ ਨੇ ਬਾਲੀਵੁੱਡ ਵਿੱਚ ਸਫ਼ਲਤਾ ਹਾਸਲ ਕੀਤੀ। ਊਹ ਆਪਣੀ ਕਲਾ ਪ੍ਰਤੀ ‘ਊਤਸ਼ਾਹਿਤ, ਇਮਾਨਦਾਰ ਅਤੇ ਪੂਰੀ ਤਰ੍ਹਾਂ ਕੇਂਦਰਿਤ’ ਸੀ। ਊਨ੍ਹਾਂ ਕਿਹਾ ਕਿ ਬਾਹਰਲੇ ਵਿਅਕਤੀ ਨੂੰ ਫਿਲਮ ਇੰਡਸਟਰੀ ਵਿੱਚ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਲਈ ‘ਫਿਲਮ ਜਗਤ ਦੇ ਪਰਿਵਾਰਕ ਪਿਛੋਕੜ ਵਾਲੇ ਅਮਰੀਜ਼ਾਦਿਆਂ ਤੇ ਸਾਧਾਰਨ ਅਦਾਕਾਰਾਂ’ ਨਾਲੋਂ ਦੁੱਗਣੀ ਮਿਹਨਤ ਅਤੇ ਕਲਾ ਦੀ ਲੋੜ ਪੈਂਦੀ ਹੈ।

ਬੈਨਰਜੀ ਨੇ ਦੱਸਿਆ ਕਿ ਸੁਸ਼ਾਂਤ ਕੋਲ ਹਮੇਸ਼ਾ ‘ਇੱਕ ਜਾਂ ਦੋ ਪੁਸਤਕਾਂ’ ਹੁੰਦੀਆਂ ਸਨ ਅਤੇ ਊਸ ਨੂੰ ਇਸ ਗੱਲ ਦਾ ਮਾਣ ਸੀ ਕਿ ਊਸ ਦਾ ‘ਇਸ ਚਮਕ-ਦਮਕ ਵਾਲੀ ਖੋਖਲੀ ਜ਼ਿੰਦਗੀ ਤੋਂ ਪਰ੍ਹੇ ਇੱਕ ਅੰਦਰੂਨੀ ਬੌਧਿਕ ਜੀਵਨ ਵੀ ਹੈ।’ 34 ਵਰ੍ਹਿਆਂ ਦੇ ਅਦਾਕਾਰ ਦੀ ਲਾਸ਼ ਐਤਵਾਰ ਨੂੰ ਆਪਣੇ ਬਾਂਦਰਾ ਸਥਿਤ ਅਪਾਰਟਮੈਂਟ ’ਚੋਂ ਮਿਲੀ ਸੀ, ਜਿਸ ਕਾਰਨ ਊਸ ਦੇ ਦੋਸਤ, ਫਿਲਮ ਇੰਡਸਟਰੀ ਅਤੇ ਪਰਿਵਾਰ ਸਦਮੇ ਵਿੱਚ ਹੈ। ਪਟਨਾ ਦੇ ਜੰਮਪਲ ਇਸ ਅਦਾਕਾਰ ਨੇ ਨਿਰਦੇਸ਼ਕ ਬੈਨਰਜੀ ਨਾਲ 2015 ਵਿੱਚ ਫਿਲਮ ‘ਡਿਟੈਕਟਿਵ ਬਿਯੋਮਕੇਸ਼ ਬਕਸ਼ੀ!’ ਵਿੱਚ ਕੰਮ ਕੀਤਾ ਸੀ। ਬੈਨਰਜੀ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਕੁਝ ਵੱਖਰਾ ਕਰਨ ਦੀ ਚਾਹਤ ਕਾਰਨ ਊਸ ਨੂੰ ਫਿਲਮ ਵਿੱਚ ਭੂਮਿਕਾ ਮਿਲੀ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All