DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

OPEC+ ਮੁਲਕ Oil Output ਵਧਾਉਣ ਲਈ ਸਹਿਮਤ

ਅਗਸਤ ਵਿੱਚ ਉਤਪਾਦਨ ਵਧਾਉਣਗੇ

  • fb
  • twitter
  • whatsapp
  • whatsapp
Advertisement

ਓਪੈੱਕ ਪਲੱਸ ਤੇਲ ਉਤਪਾਦਕ ਗੱਠਜੋੜ ’ਚ ਸ਼ਾਮਲ ਕੁਝ ਮੁਲਕ ਅਗਲੇ ਮਹੀਨੇ ਤੋਂ ਆਪਣਾ ਉਤਪਾਦਨ ਥੋੜ੍ਹਾ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ ਬਾਜ਼ਾਰ ਵਿੱਚ ਹੋਰ ਤੇਲ ਆਏਗਾ। ਈਂਧਨ ਦੀਆਂ ਕੀਮਤਾਂ ਇਰਾਨ ਨਾਲ ਅਮਰੀਕਾ ਦੀ ਲੜਾਈ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਡਿੱਗ ਗਈਆਂ ਹਨ।

ਪੈਟਰੋਲੀਅਮ ਦੀ ਬਰਾਮਦ ਕਰਨ ਵਾਲੇ ਮੁਲਕਾਂ ਦੀ ਜਥੇਬੰਦੀ ਤੇ ਇਸ ਦੇ ਭਿਆਲਾਂ, ਜਿਨ੍ਹਾਂ ਨੂੰ ਓਪੈੱਕ ਪਲੱਸ ਵਜੋਂ ਜਾਣਿਆ ਜਾਂਦਾ ਹੈ, ਨੇ ਐਤਵਾਰ ਨੂੰ ਐਲਾਨ ਕੀਤਾ ਕਿ ਸੱਤ ਮੁਲਕ ਅਗਸਤ ਵਿੱਚ ਤੇਲ ਉਤਪਾਦਨ ਵਿੱਚ ਕੁੱਲ ਮਿਲਾ ਕੇ 188,000 ਬੈਰਲ ਪ੍ਰਤੀ ਦਿਨ ਦਾ ਵਾਧਾ ਕਰਨਗੇ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਓਪੈੱਕ ਪਲੱਸ ਨੇ ਤੇਲ ਉਤਪਾਦਨ ਵਧਾਉਣ ਦੀ ਸਹਿਮਤੀ ਦਿੱਤੀ ਹੈ। ਐਤਵਾਰ ਨੂੰ ਲਏ ਫੈਸਲੇ ’ਚ ਸ਼ਾਮਲ ਮੁਲਕਾਂ ਵਿੱਚ ਸਾਊਦੀ ਅਰਬ, ਰੂਸ, ਇਰਾਕ, ਕੁਵੈਤ, ਕਜ਼ਾਖਿਸਤਾਨ, ਅਲਜੀਰੀਆ ਤੇ ਓਮਾਨ ਸ਼ਾਮਲ ਹਨ। ਤੇਲ ਉਤਪਾਦਕਾਂ ਦੇ ਸਮੂਹ ਨੇ ਬਿਆਨ ਵਿੱਚ ਕਿਹਾ, ‘‘ਮੁਲਕ ਮਾਰਕਿਟ ਹਾਲਾਤ ਦੀ ਨਿਗਰਾਨੀ ਤੇ ਸਮੀਖਿਆ ਕਰਦੇ ਰਹਿਣਗੇ, ਅਤੇ ਮਾਰਕਿਟ ਦੀ ਸਥਿਰਤਾ ਬਣਾਈ ਰੱਖਣ ਦੇ ਯਤਨਾਂ ਵਜੋਂ ਉਨ੍ਹਾਂ ਇਹਤਿਆਤੀ ਰਵੱਈਆ ਅਖ਼ਤਿਆਰ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ।’’ ਪਿਛਲੇ ਮਹੀਨੇ ਜੰਗ ਖ਼ਤਮ ਹੋਣ ਦੀ ਉਮੀਦ ਕਰ ਕੇ ਤੇਲ ਦੀਆਂ ਕੀਮਤਾਂ ’ਚ ਨਿਘਾਰ ਆਇਆ ਸੀ।

Advertisement

Advertisement
Advertisement
×