DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੇਲ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੱਕ ਜਾਣਗੀਆਂ: ਇਰਾਨ

ਆਈ ਈ ਏ ਵੱਲੋਂ 40 ਕਰੋਡ਼ ਬੈਰਲ ਤੇਲ ਰਿਲੀਜ਼ ਕਰਨ ਦੀ ਸਿਫਾਰਸ਼

  • fb
  • twitter
  • whatsapp
  • whatsapp
featured-img featured-img
ਰਾਇਟਰਜ਼ ਫਾਈਲ ਫੋਟੋ।
Advertisement

ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਦਰਮਿਆਨ ਤਹਿਰਾਨ ਦੇ ਖਾਤਮ ਅਲ-ਅਨਬੀਆ ਫੌਜੀ ਕਮਾਂਡ ਹੈੱਡਕੁਆਰਟਰ ਦੇ ਤਰਜਮਾਨ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਹਮਲੇ ‘ਬੇਰੋਕ’ ਜਾਰੀ ਰਹਿਣਗੇ ਅਤੇ ਕੱਚੇ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਨੂੰ ਪਹੁੰਚਣਗੀਆਂ। ਤਰਜਮਾਨ ਇਬਰਾਹਿਮ ਜ਼ੁਲਫ਼ਾਕਾਰੀ ਨੇ ਕਿਹਾ, ‘‘ਅਸੀਂ ਇਕ ਲਿਟਰ ਤੇਲ ਵੀ ਅਮਰੀਕਾ, ਇਜ਼ਰਾਈਲ ਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਨਹੀਂ ਜਾਣ ਦੇਵਾਂਗੇ। ਉਨ੍ਹਾਂ ਨਾਲ ਸਬੰਧਤ ਹਰੇਕ ਬੇੜਾ ਜਾਂ ਟੈਂਕਰ ਸਾਡਾ ਨਿਸ਼ਾਨਾ ਰਹੇਗਾ। ਤੇਲ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੱਕ ਪੁੱਜਦੀਆ ਦੇਖਣ ਲਈ ਤਿਆਰ ਰਹੋ, ਕਿਉਂਕਿ ਤੇਲ ਕੀਮਤਾਂ ਖੇਤਰੀ ਸੁਰੱਖਿਆ ’ਤੇ ਮੁਨੱਸਰ ਹਨ, ਜਿਸ ਨੂੰ ਤੁਸੀਂ ਅਸਥਿਰ ਕੀਤਾ ਹੈ।’’ ਉਧਰ, ਕੌਮਾਂਤਰੀ ਊਰਜਾ ਏਜੰਸੀ (ਆਈ ਈ ਏ) ਦੀ ਤੇਲ ਦੇ ਰਾਖਵੇਂ ਭੰਡਾਰਾਂ ’ਚੋਂ ਰਿਕਾਰਡ ਨਿਕਾਸੀ ਦੀ ਯੋਜਨਾ ਦੇ ਬਾਵਜੂਦ ਬੁੱਧਵਾਰ ਨੂੰ ਤੇਲ ਕੀਮਤਾਂ ਨੇ ਮੁੜ ਸ਼ੂਟ ਵੱਟ ਲਈ। ਬਰੈਂਟ ਫਿਊਚਰਜ਼ ’ਚ ਕੱਚੇ ਤੇਲ ਦਾ ਭਾਅ 3.8 ਫ਼ੀਸਦ ਦੇ ਵਾਧੇ ਨਾਲ 91.11 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਿਆ ਜਦੋਂਕਿ ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ (ਡਬਲਿਊ ਟੀ ਆਈ) ’ਚ ਕੱਚੇ ਤੇਲ ਦੀ ਕੀਮਤ 3.13 ਡਾਲਰ ਦੇ ਵਾਧੇ ਨਾਲ 86.58 ਡਾਲਰ ਪ੍ਰਤੀ ਬੈਰਲ ਰਹੀ। ਮੱਧ ਪੂਰਬ ਸੰਕਟ ਕਰ ਕੇ ਤੇਲ ਕੀਮਤਾਂ ’ਚ ਉਛਾਲ ਦਰਮਿਆਨ ਆਈ ਈ ਏ ਨੇ 40 ਕਰੋੜ ਬੈਰਲ ਤੇਲ ਰਿਲੀਜ਼ ਕਰਨ ਦੀ ਸਿਫਾਰਸ਼ ਕੀਤੀ ਹੈ। ਏਜੰਸੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਪੇਸ਼ਕਦਮੀ ਹੈੈ। ਇਸ ਤੋਂ ਪਹਿਲਾਂ 2022 ਵਿੱਚ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਆਈ ਈ ਏ ਨੇ 18.2 ਕਰੋੜ ਬੈਰਲ ਤੇਲ ਰਿਲੀਜ਼ ਕੀਤਾ ਸੀ।

Advertisement
Advertisement
×