DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੁਣ ਹਰ ਸਾਲ ਸੱਤ ਜੂਨ ਨੂੰ ਜਾਰੀ ਹੋਣਗੇ GDP ਦੇ ਅੰਕੜੇ

ਕੌਮੀ ਅੰਕੜਾ ਦਫ਼ਤਰ ਨੇ ਪਿਛਲੇ ਵਿੱਤੀ ਸਾਲ ਅਤੇ ਮਾਰਚ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜਿਆਂ ਦੀ ਪ੍ਰਕਾਸ਼ਨ ਮਿਤੀ ਨੂੰ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਸੋਧ ਕੇ ਸੱਤ ਜੂਨ ਕਰ ਦਿੱਤਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ...

  • fb
  • twitter
  • whatsapp
  • whatsapp
Advertisement

ਕੌਮੀ ਅੰਕੜਾ ਦਫ਼ਤਰ ਨੇ ਪਿਛਲੇ ਵਿੱਤੀ ਸਾਲ ਅਤੇ ਮਾਰਚ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਅੰਕੜਿਆਂ ਦੀ ਪ੍ਰਕਾਸ਼ਨ ਮਿਤੀ ਨੂੰ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਸੋਧ ਕੇ ਸੱਤ ਜੂਨ ਕਰ ਦਿੱਤਾ ਹੈ।
Advertisement

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਬਿਆਨ ਅਨੁਸਾਰ, ਜੇ ਸੱਤ ਜੂਨ ਨੂੰ ਛੁੱਟੀ ਹੁੰਦੀ ਹੈ, ਤਾਂ ਅੰਕੜੇ ਉਸ ਤੋਂ ਪਹਿਲਾਂ ਵਾਲੇ ਕੰਮਕਾਜੀ ਦਿਨ 'ਤੇ ਜਾਰੀ ਕੀਤੇ ਜਾਣਗੇ। ਨਤੀਜੇ ਵਜੋਂ ਵਿੱਤੀ ਸਾਲ 2025-26 ਅਤੇ ਮਾਰਚ ਤਿਮਾਹੀ ਦੇ ਜੀਡੀਪੀ ਅੰਕੜੇ ਹੁਣ ਪੰਜ ਜੂਨ ਨੂੰ ਜਾਰੀ ਕੀਤੇ ਜਾਣਗੇ, ਕਿਉਂਕਿ ਸੱਤ ਜੂਨ ਨੂੰ ਐਤਵਾਰ ਦੀ ਛੁੱਟੀ ਹੈ।

Advertisement

ਅੰਕੜਿਆਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰੀ ਲੇਖਾ ਅੰਕੜਾ ਸਲਾਹਕਾਰ ਕਮੇਟੀ (ACNAS) ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਸੋਧ ਕੀਤੀ ਗਈ ਹੈ।

ਬਿਆਨ ਅਨੁਸਾਰ, ''ਕੌਮੀ ਅੰਕੜਾ ਦਫ਼ਤਰ (NSO) ਨੇ ਸਾਲਾਨਾ ਕੁੱਲ ਘਰੇਲੂ ਉਤਪਾਦ ਦੇ ਅਸਥਾਈ ਅਨੁਮਾਨਾਂ ਅਤੇ ਚੌਥੀ ਤਿਮਾਹੀ ਦੇ ਜੀਡੀਪੀ ਦੇ ਤਿਮਾਹੀ ਅਨੁਮਾਨਾਂ ਦੀ ਪ੍ਰਕਾਸ਼ਨ ਮਿਤੀ ਨੂੰ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਸੋਧ ਕੇ ਸੱਤ ਜੂਨ ਕਰ ਦਿੱਤਾ ਹੈ। ਸੱਤ ਜੂਨ ਨੂੰ ਛੁੱਟੀ ਹੋਣ ਦੀ ਸਥਿਤੀ ਵਿੱਚ ਉਸ ਤੋਂ ਪਹਿਲਾਂ ਵਾਲੇ ਕੰਮਕਾਜੀ ਦਿਨ ਨੂੰ ਅੰਕੜੇ ਜਾਰੀ ਕੀਤੇ ਜਾਣਗੇ।''

ਕੁਝ ਮਹੱਤਵਪੂਰਨ ਅੰਕੜੇ ਦੋ ਮਹੀਨਿਆਂ ਤੱਕ ਦੀ ਦੇਰੀ ਨਾਲ ਉਪਲਬਧ ਹੁੰਦੇ ਹਨ, ਇਸ ਲਈ ਪ੍ਰਕਾਸ਼ਨ ਮਿਤੀ ਵਿੱਚ ਸੋਧ ਦੀ ਲੋੜ ਪੈਦਾ ਹੋਈ ਹੈ। ਵਿਸ਼ੇਸ਼ ਤੌਰ 'ਤੇ, ਸੂਚੀਬੱਧ ਕੰਪਨੀਆਂ ਲਈ ਚੌਥੀ ਤਿਮਾਹੀ ਅਤੇ ਸਾਲਾਨਾ ਵਿੱਤੀ ਨਤੀਜੇ ਦਾਖਲ ਕਰਨ ਦੀ ਕਾਨੂੰਨੀ ਸਮਾਂ ਸੀਮਾ ਵਿੱਤੀ ਸਾਲ ਦੀ ਸਮਾਪਤੀ ਤੋਂ 60 ਦਿਨ ਹੈ। ਇਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਕੰਪਨੀਆਂ 31 ਮਈ ਦੀ ਸਮਾਂ ਸੀਮਾ ਦੇ ਨੇੜੇ ਆਪਣੇ ਵਿੱਤੀ ਵੇਰਵੇ ਦਿੰਦੀਆਂ ਹਨ।

ਇਸ ਤੋਂ ਇਲਾਵਾ, ਕੇਂਦਰੀ ਸਰਕਾਰੀ ਖਾਤਿਆਂ ਦੇ ਸਬੰਧ ਵਿੱਚ, ਮਾਰਚ ਮਹੀਨੇ ਦੇ ਮਾਲੀਆ ਖਰਚੇ, ਪੂੰਜੀਗਤ ਖਰਚੇ, ਟੈਕਸ, ਸਬਸਿਡੀ ਅਤੇ ਵਿਆਜ ਦੇ ਭੁਗਤਾਨ ਨਾਲ ਸਬੰਧਤ ਪ੍ਰਮੁੱਖ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਇਹ ਦੋ ਮਹੀਨਿਆਂ ਦੀ ਦੇਰੀ ਨਾਲ ਹੀ ਉਪਲਬਧ ਹੁੰਦਾ ਹੈ। ਇਹ ਸੋਧ ਕੌਮੀ ਲੇਖਾ ਸੰਕਲਨ ਵਿੱਚ ਵਰਤੇ ਜਾਣ ਵਾਲੇ ਅੰਕੜਿਆਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਮੰਤਰਾਲੇ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਨਾਲ ਹੀ ਇਹ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਪ੍ਰਚਲਿਤ ਗਤੀਵਿਧੀਆਂ ਦੇ ਅਨੁਸਾਰ ਵੀ ਹੈ।

Advertisement
×