ਨਵੀਂ ਦਿੱਲੀ, 6 ਅਕਤੂਬਰ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਈਪੀਐੱਫ ਗਾਹਕਾਂ ਨੂੰ ਵਿਆਜ ਦਰ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਸਾਫਟਵੇਅਰ ਨੂੰ ਅਪਗ੍ਰੇਡ ਕਰਨ ਕਾਰਨ ਪਿਛਲੇ ਵਿੱਤੀ ਸਾਲ ਵਾਸਤੇ ਵਿਆਜ ਜਮ੍ਹਾਂ ਕਰਨ ਵਿੱਚ ਦੇਰੀ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਭੁਗਤਾਨ ਚਾਹੁਣ ਵਾਲੇ ਸਾਰੇ ਗਾਹਕਾਂ ਤੇ ਜਮ੍ਹਾਂ ਰਕਮ ਕਢਵਾਉਣ ਵਾਲਿਆਂ ਨੂੰ ਵਿਆਜ ਸਣੇ ਅਦਾਇਗੀ ਕੀਤੀ ਜਾ ਰਹੀ ਹੈ। ਵਿੱਤ ਮੰਤਰਾਲੇ ਨੇ ਅੱਜ ਟਵੀਟ ਕੀਤਾ, ‘‘ਕਿਸੇ ਵੀ ਗਾਹਕ ਨੂੰ ਵਿਆਜ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਰੇ ਈਪੀਐੱਫ ਗਾਹਕਾਂ ਦੇ ਖਾਤੇ ਵਿੱਚ ਵਿਆਜ ਜਮ੍ਹਾਂ ਕੀਤਾ ਜਾ ਰਿਹਾ ਹੈ। ਹਾਲਾਂਕਿ, ਈਪੀਐੱਫਓ ਵੱਲੋਂ ਲਾਗੂ ਕੀਤੇ ਜਾ ਰਹੇ ਸਾਫਟਵੇਅਰ ਅਪਗ੍ਰੇਡ ਕਾਰਨ ਸਟੇਟਮੈਂਟ ਵਿੱਚ ਇਹ ਦਿਖਾਈ ਨਹੀਂ ਦੇ ਰਿਹਾ ਹੈ।’’ ਇਸੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਵਰਚੁਅਲੀ ਮੁੰਬਈ ਵਿੱਚ ਭਾਰਤੀ ਕੰਪੀਟੀਸ਼ਨ ਕਮਿਸ਼ਨ ਦੇ ਪੱਛਮੀ ਖੇਤਰੀ ਦਫ਼ਤਰ ਦਾ ਉਦਘਾਟਨ ਕੀਤਾ ਹੈ। -ਪੀਟੀਆਈ