DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nirmala Sitharaman ਨੇ ਬੈਂਕ ਮੁਖੀਆਂ ਨਾਲ ਏ ਆਈ ਦੇ ਖ਼ਤਰਿਆਂ ਬਾਰੇ ਮੀਟਿੰਗ ਕੀਤੀ

AI ਨਾਲ ਜੁੜੇ ਜੋਖ਼ਮਾਂ ਅਤੇ ਲੋੜੀਂਦੇ ਉਪਾਵਾਂ ਬਾਰੇ ਚਰਚਾ

  • fb
  • twitter
  • whatsapp
  • whatsapp
featured-img featured-img
ਨਿਰਮਲਾ ਸੀਤਾਰਮਨ
Advertisement

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਮਸਨੂਈ ਬੌਧਿਕਤਾ (ਏ ਆਈ) ਨਾਲ ਜੁੜੇ ਖ਼ਤਰਿਆਂ ਬਾਰੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਐਂਥਰੋਪਿਕ ਦੇ ‘ਮਾਈਥੋਸ’ ਮਾਡਲ ਵੱਲੋਂ ਵਿੱਤੀ ਪ੍ਰਣਾਲੀਆਂ ਦੀ ਡੇਟਾ ਸੁਰੱਖਿਆ ਲਈ ਖ਼ਤਰੇ ਵਿੱਚ ਪਾਉਣ ਦੀਆਂ ਵਿਸ਼ਵਵਿਆਪੀ ਚਿੰਤਾਵਾਂ ਤੋਂ ਬਾਅਦ ਹੋਈ ਹੈ। ਇਹ ਮੀਟਿੰਗ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਐਂਥਰੋਪਿਕ ਵੱਲੋਂ ਵਿਕਸਤ ਕੀਤੇ ਗਏ ‘ਕਲੌਡ ਮਾਈਥੋਸ ਏ ਆਈ’ ਮਾਡਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਈ ਵੱਡੇ ਅਪਰੇਟਿੰਗ ਸਿਸਟਮਾਂ ਵਿੱਚ ਖ਼ਾਮੀਆਂ ਲੱਭ ਲਈਆਂ ਹਨ।

ਸੂਤਰਾਂ ਅਨੁਸਾਰ, ਮੀਟਿੰਗ ਵਿੱਚ ਏ ਆਈ ਨਾਲ ਜੁੜੇ ਜੋਖ਼ਮਾਂ ਅਤੇ ਉਨ੍ਹਾਂ ਨਾਲ ਸਿੱਝਣ ਲਈ ਲੋੜੀਂਦੇ ਉਪਾਵਾਂ ਬਾਰੇ ਚਰਚਾ ਕੀਤੀ ਗਈ। ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿੱਤੀ ਖੇਤਰ ਨੂੰ ਏ ਆਈ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਬੈਂਕਾਂ ਨੂੰ ਆਪਣੇ ਸਿਸਟਮਾਂ, ਡੇਟਾ ਅਤੇ ਗਾਹਕਾਂ ਦੇ ਪੈਸੇ ਦੀ ਸੁਰੱਖਿਆ ਲਈ ਪਹਿਲਾਂ ਹੀ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।

Advertisement

Advertisement
Advertisement
×