ਨਵਾਂ ਰਿਕਾਰਡ: ਅਮਰੀਕਾ ਦਾ ਬਜਟ ਘਾਟਾ 3 ਹਜ਼ਾਰ ਅਰਬ ਡਾਲਰ ਤੱਕ ਪੁੱਜਿਆ

ਨਵਾਂ ਰਿਕਾਰਡ: ਅਮਰੀਕਾ ਦਾ ਬਜਟ ਘਾਟਾ 3 ਹਜ਼ਾਰ ਅਰਬ ਡਾਲਰ ਤੱਕ ਪੁੱਜਿਆ

ਵਾਸ਼ਿੰਗਟਨ, 12 ਸਤੰਬਰ

ਮੌਜੂਦਾ ਬਜਟ ਸਾਲ ਦੇ ਪਹਿਲੇ 11 ਮਹੀਨਿਆਂ ਵਿਚ ਅਮਰੀਕੀ ਬਜਟ ਘਾਟਾ 3000 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਿਆ ਹੈ। ਵਿੱਤ ਵਿਭਾਗ ਨੇ ਦੱਸਿਆ ਕਿ ਅਮਰੀਕੀ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਾਈ ਕਾਰਨ ਵੱਡੀ ਰਾਸ਼ੀ ਖਰਚ ਕਰਨੀ ਪੈ ਰਹੀ ਹੈ, ਜਿਸ ਦਾ ਸਿੱਧਾ ਅਸਰ ਬਜਟ ’ਤੇ ਪੈ ਰਿਹਾ ਹੈ। ਮਹਾਮਾਰੀ ਨੇ ਅਮਰੀਕਾ ਵਿਚ ਲੱਖਾਂ ਨੌਕਰੀਆਂ ਖਤਮ ਕਰ ਦਿੱਤੀਆਂ। ਮੌਜੂਦਾ ਬਜਟ ਸਾਲ ਦੇ ਅਕਤੂਬਰ ਤੋਂ ਅਗਸਤ ਦੇ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟਾ 3000 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 11 ਮਹੀਨਿਆਂ ਦੀ ਮਿਆਦ ਵਿੱਚ ਬਜਟ ਘਾਟੇ ਦਾ ਰਿਕਾਰਡ 2009 ਵਿੱਚ ਬਣਿਆ ਸੀ ਤੇ ਊਸ ਸਮੇਂ ਬਜਟ ਘਾਟਾ 1370 ਅਰਬ ਡਾਲਰ ਸੀ। ਉਦੋਂ 2008 ਵਿੱਚ ਕੌਮਾਂਤਰੀ ਵਿੱਤੀ ਮੰਦੀ ਦਾ ਸਾਲ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All