ਜੇਵਰ (ਯੂਪੀ), 25 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਵਿਖੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਇਹ ਏਸ਼ੀਆ ਦੇ ਸਭ ਤੋਂ ਵੱਡੇ ਐਰੋਡ੍ਰੋਮਾਂ ਵਿੱਚੋਂ ਇੱਕ ਹੋਵੇਗਾ। ਹਵਾਈ ਅੱਡਾ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੂਜਾ ਅੰਤਰਰਾਸ਼ਟਰੀ ਐਰੋਡਰੋਮ ਹੈ। ਇਥੋਂ ਹਰ ਸਾਲ 1.2 ਕਰੋੜ ਯਾਤਰੀਆਂ ਦੇ ਆਣ-ਜਾਣ ਦੀ ਸੰਭਾਵਨਾ ਹੈ। ਇਸ ਅੱਡੇ ਦੇ ਸਤੰਬਰ 2024 ਤੱਕ ਚਾਲੂ ਹੋਣ ਦੀ ਉਮੀਦ ਹੈ।1,330 ਏਕੜ ਵਿੱਚ ਫੈਲੇ ਇਸ ਹਵਾਈ ਅੱਡੇ ਨੂੰ ਜ਼ਿਊਰਿਕ ਏਅਰਪੋਰਟ ਇੰਟਰਨੈਸ਼ਨਲ ਏਜੀ ਦੁਆਰਾ ਵਿਕਸਤ ਕੀਤਾ ਜਾਵੇਗਾ।