ਸੁਸ਼ਾਂਤ ਦੀ ਬੇਵਕਤੀ ਮੌਤ ਤੋਂ ਦੁਖੀ ਮਿਥੁਨ ਨੇ ਜਨਮਦਿਨ ਦੇ ਜਸ਼ਨ ਨਾ ਮਨਾਏ

ਸੁਸ਼ਾਂਤ ਦੀ ਬੇਵਕਤੀ ਮੌਤ ਤੋਂ ਦੁਖੀ ਮਿਥੁਨ ਨੇ ਜਨਮਦਿਨ ਦੇ ਜਸ਼ਨ ਨਾ ਮਨਾਏ

ਮੁੰਬਈ, 16 ਜੂਨ

ਕਰੋਨਾਵਾਇਰਸ ਮਹਾਮਾਰੀ ਅਤੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬੇਵਕਤੀ ਮੌਤ ਕਾਰਨ ਦੁਖੀ ਸੀਨੀਅਰ ਅਦਾਕਾਰ ਮਿਥੁਨ ਚੱਕਰਵਰਤੀ ਨੇ ਅੱਜ ਆਪਣੇ ਜਨਮ ਦਿਨ ਮੌਕੇ ਕੋਈ ਜਸ਼ਨ ਨਹੀਂ ਮਨਾਏ। 

ਤਾਲਾਬੰਦੀ ਦੌਰਾਨ ਭਾਵੇਂ ਬਹੁਤ ਸਾਰੇ ਲੋਕਾਂ ਵਲੋਂ ਵਰਚੁਅਲ ਪਾਰਟੀਆਂ ਕੀਤੀਆਂ ਜਾ ਰਹੀਆਂ ਹਨ ਪਰ ਮਿਥੁਨ ਦਾ ਆਪਣੇ ਖਾਸ ਦਿਨ ’ਤੇ ਕੋਈ ਜਸ਼ਨ  ਨਹੀਂ ਮਨਾ ਰਿਹਾ। ਮਿਥੁਨ ਦੇ ਪੁੱਤਰ ਨਮਾਸ਼ੀ ਨੇ ਕਿਹਾ, ‘‘ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਅਤੇ ਸਾਡੇ ਪਿਆਰੇ ਸੁਸ਼ਾਂਤ ਦੀ ਬੇਵਕਤੀ ਮੌਤ ਕਾਰਨ ਇਸ ਵਰ੍ਹੇ ਮੈਂ ਅਤੇ ਮੇਰੇ ਪਿਤਾ ਨੇ ਜਨਮ ਦਿਨ ਮੌਕੇ ਕੋਈ ਜਸ਼ਨ ਨਾ ਮਨਾਊਣ ਦਾ ਫ਼ੈਸਲਾ ਕੀਤਾ ਹੈ ਅਤੇ ਅਸੀਂ ਲੋਕਾਂ ਨੂੰ ਸੁਰੱਖਿਅਤ ਅਤੇ ਜਿੰਨਾ ਹੋ ਕੇ ਸਕੇ ਵੱਧ ਤੋਂ ਵੱਧ ਸਮਾਂ ਘਰਾਂ ਵਿੱਚ ਰਹਿਣ ਦੀ ਬੇਨਤੀ ਕਰਦੇ ਹਾਂ।’’ ਨਮਾਸ਼ੀ ਨੇ ਸਾਰਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਸਬਰ ਨਾਲ ਊਨ੍ਹਾਂ ਦੀ ਗੱਲ ਸੁਣਨ ਦੀ ਬੇਨਤੀ ਕੀਤੀ। -ਆਈਏਐੱਨਐੱਸ   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All