Milkfed ਨੇ ਦੁੱਧ ਦੀ ਖ਼ਰੀਦ ਕੀਮਤ ਵਧਾਈ
ਪੰਜਾਬ ਸਰਕਾਰ ਅਤੇ ਮਿਲਕਫੈੱਡ ਨੇ ਦੁੱਧ ਦੀ ਖ਼ਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਪਹਿਲੀ ਮਈ ਤੋਂ ਲਾਗੂ ਹੋਣਗੀਆਂ। ਇਸ ਫ਼ੈਸਲੇ ਨਾਲ ਵੇਰਕਾ ਨਾਲ ਜੁੜੇ ਢਾਈ ਲੱਖ ਕਿਸਾਨਾਂ ਸਣੇ ਸੂਬੇ...
Advertisement
ਪੰਜਾਬ ਸਰਕਾਰ ਅਤੇ ਮਿਲਕਫੈੱਡ ਨੇ ਦੁੱਧ ਦੀ ਖ਼ਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਪਹਿਲੀ ਮਈ ਤੋਂ ਲਾਗੂ ਹੋਣਗੀਆਂ। ਇਸ ਫ਼ੈਸਲੇ ਨਾਲ ਵੇਰਕਾ ਨਾਲ ਜੁੜੇ ਢਾਈ ਲੱਖ ਕਿਸਾਨਾਂ ਸਣੇ ਸੂਬੇ ਦੇ ਤਕਰੀਬਨ 30 ਲੱਖ ਦੁੱਧ ਉਤਪਾਦਕਾਂ ਨੂੰ ਫ਼ਾਇਦਾ ਹੋਵੇਗਾ। ਮਾਹਿਰਾਂ ਅਨੁਸਾਰ ਮਿਲਕਫੈੱਡ ਵੱਲੋਂ ਕੀਮਤਾਂ ਵਧਾਉਣ ਨਾਲ ਹੁਣ ਨਿੱਜੀ ਕੰਪਨੀਆਂ ਨੂੰ ਵੀ ਆਪਣੇ ਖ਼ਰੀਦ ਭਾਅ ਬਰਾਬਰ ਕਰਨੇ ਪੈਣਗੇ।
Advertisement
Advertisement
×

