Stock Market: ਸ਼ੇਅਰ ਬਾਜ਼ਾਰ ਦੁਪਹਿਰ ਦੇ ਕਾਰੋਬਾਰ ’ਚ 770 ਅੰਕ ਚੜ੍ਹਿਆ
ਬੀਐਸਈ ਸੈਂਸੈਕਸ 773.64 ਅੰਕ ਜਾਂ 0.92 ਫੀਸਦ ਵਧ ਕੇ ਦੁਪਹਿਰ 1:20 ਵਜੇ 84,644.96 ’ਤੇ ਪਹੁੰਚ ਗਿਆ। ਇਸੇ ਤਰ੍ਹਾਂ, ਐਨਐਸਈ ਨਿਫਟੀ ਵੀ 231.8 ਅੰਕ ਜਾਂ 0.90 ਫੀਸਦ ਵਧ ਕੇ 25,926.75 ’ਤੇ ਪਹੁੰਚ ਗਿਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼, ਅਡਾਨੀ ਪੋਰਟਸ, ਟਾਈਟਨ, ਈਟਰਨਲ, ਐਚਸੀਐਲ ਟੈਕਨਾਲੋਜੀਜ਼, ਇਨਫੋਸਿਸ, ਬਜਾਜ ਫਿਨਸਰਵ, ਟ੍ਰੈਂਟ, ਭਾਰਤੀ ਏਅਰਟੈੱਲ, ਸਨ ਫਾਰਮਾਸਿਊਟੀਕਲਜ਼, ਬਜਾਜ ਫਾਈਨੈਂਸ, ਪਾਵਰਗ੍ਰਿਡ, ਸਟੇਟ ਬੈਂਕ ਆਫ਼ ਇੰਡੀਆ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਲਾਭ ਵਿੱਚ ਸਨ।
ਦੂਜੇ ਪਾਸੇ, ਅੱਜ ਸੂਚੀਬੱਧ ਟਾਟਾ ਮੋਟਰਜ਼ ਕਮਰਸ਼ੀਅਲ ਵਹੀਕਲਜ਼, ਟਾਟਾ ਸਟੀਲ, ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਘਾਟੇ ਵਿੱਚ ਸਨ। ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ 225 ਵਾਧੇ ਨਾਲ ਬੰਦ ਹੋਇਆ, ਜਦੋਂ ਕਿ ਚੀਨ ਦਾ ਐਸਐਸਈ ਕੰਪੋਜ਼ਿਟ ਘਾਟੇ ਨਾਲ ਬੰਦ ਹੋਇਆ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਆਲਮੀ ਸੰਕੇਤਾਂ ਦੇ ਵਿਚਕਾਰ ਬਲੂ-ਚਿੱਪ ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਭਾਰਤੀ ਏਅਰਟੈੱਲ ਵਿੱਚ ਖਰੀਦਦਾਰੀ ਕਾਰਨ ਉਛਾਲ ਨਾਲ ਖੁੱਲ੍ਹਿਆ ਸੀ। ਇਸ ਤੋਂ ਇਲਾਵਾ ਵਪਾਰੀਆਂ ਨੇ ਕਿਹਾ ਕਿ ਆਉਣ ਵਾਲੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਆਸ਼ਾਵਾਂ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਸਮਰਥਨ ਦਿੱਤਾ।
