DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Market Update: ਸ਼ੇਅਰ ਬਾਜ਼ਾਰ ’ਚ ਉਤਾਰ-ਚੜ੍ਹਾਅ; ਸੈਂਸੇਕਸ 80 ਅੰਕ ਚੜ੍ਹਿਆ, ਰੁਪਿਆ 14 ਪੈਸੇ ਮਜ਼ਬੂਤ

ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਤੇ ਆਈ.ਟੀ. ਸ਼ੇਅਰਾਂ ’ਚ ਮੰਦੀ ਕਾਰਨ ਸੈਂਸੈਕਸ ਤੇ ਨਿਫਟੀ ਸੁਸਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੱਚੇ ਤੇਲ ਦੇ ਉੱਚੇ ਪੱਧਰ ਅਤੇ ਅਮਰੀਕੀ ਬਾਂਡ ਯੀਲਡ (ਵਿਆਜ ਦਰਾਂ) ਵਿੱਚ ਵਾਧੇ ਦੇ ਚਲਦਿਆਂ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਬੀਤੇ ਕਾਰੋਬਾਰੀ ਦਿਨ ਹੋਏ ਵੱਡੇ ਨੁਕਸਾਨ ਤੋਂ ਬਾਅਦ, ਸ਼ੁੱਕਰਵਾਰ ਸਵੇਰੇ ਸ਼ੁਰੂਆਤੀ ਕਾਰੋਬਾਰ ’ਚ 30 ਸ਼ੇਅਰਾਂ ਵਾਲਾ ਬੰਬਈ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 86 ਅੰਕ ਚੜ੍ਹ ਕੇ 73,672.98 ’ਤੇ ਪਹੁੰਚ ਗਿਆ।

ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ 18.80 ਅੰਕਾਂ ਦੇ ਸੁਧਾਰ ਨਾਲ 23,080.45 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਹਾਲਾਂਕਿ, ਇਹ ਬੜ੍ਹਤ ਜ਼ਿਆਦਾ ਦੇਰ ਟਿਕ ਨਾ ਸਕੀ। ਨਿਵੇਸ਼ਕਾਂ ਵੱਲੋਂ ਆਈ.ਟੀ. (IT) ਖੇਤਰ ਦੇ ਸ਼ੇਅਰਾਂ ਵਿੱਚ ਕੀਤੀ ਗਈ ਬਿਕਵਾਲੀ ਕਾਰਨ ਸੂਚਕਾਂਕ ਮੁੜ ਹੇਠਾਂ ਆ ਗਏ। ਬਾਅਦ ਦੇ ਕਾਰੋਬਾਰ ’ਚ ਸੈਂਸੈਕਸ 12.95 ਅੰਕ ਡਿੱਗ ਕੇ 73,568.22 ’ਤੇ ਅਤੇ ਨਿਫਟੀ 16.75 ਅੰਕ ਦੀ ਗਿਰਾਵਟ ਨਾਲ 23,049.40 ’ਤੇ ਕਾਰੋਬਾਰ ਕਰ ਰਿਹਾ ਸੀ।

Advertisement

ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ 'ਚੋਂ ਲਾਰਸਨ ਐਂਡ ਟੂਬਰੋ (L&T), ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਪਾਵਰ ਗ੍ਰਿਡ, ਸਟੇਟ ਬੈਂਕ ਆਫ ਇੰਡੀਆ (SBI), ਐਚ.ਸੀ.ਐਲ. ਟੈਕ ਅਤੇ ਬਜਾਜ ਫਾਈਨਾਂਸ ਲਾਭ ’ਚ ਰਹੇ, ਜਦੋਂ ਕਿ ਇਨਫੋਸਿਸ, ਟੀ.ਸੀ.ਐਸ. (TCS), ਟੈਕ ਮਹਿਦਰਾ ਅਤੇ ਐਨ.ਟੀ.ਪੀ.ਸੀ. (NTPC) ਦੇ ਸ਼ੇਅਰਾਂ ’ਚ ਮੰਦੀ ਦੇਖੀ ਗਈ।ਦੂਜੇ ਪਾਸੇ, ਕਰੰਸੀ ਬਾਜ਼ਾਰ ’ਚ ਭਾਰਤੀ ਰੁਪਏ ਨੇ ਕੁਝ ਰਾਹਤ ਦਿੱਤੀ ਹੈ। ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 14 ਪੈਸੇ ਮਜ਼ਬੂਤ ਹੋ ਕੇ 95.85 'ਤੇ ਪਹੁੰਚ ਗਿਆ।

Advertisement

Advertisement
×