
ਮੰਗਲੌਰ, 25 ਮਈ
ਦੁਬਈ ਜਾ ਰਿਹਾ ਇੰਡੀਗੋ ਜਹਾਜ਼ ਅੱਜ ਸਵੇਰੇ ਇਥੋਂ ਦੇ ਕੌਮਾਂਤਰੀ ਹਵਾਈ ਅੱਡੇ (ਐੱਮਆਈਏ) ਦੇ ਰਨਵੇਅ 'ਤੇ ਪੰਛੀ ਨਾਲ ਟਕਰਾਅ ਗਿਆ, ਜਿਸ ਕਾਰਨ ਉਡਾਣ ਨੂੰ ਰੱਦ ਕਰਨਾ ਪਿਆ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਦੀ ਹੈ। ਪੰਛੀ ਜਹਾਜ਼ ਦੇ ਖੰਭ ਨਾਲ ਉਸ ਵੇਲੇ ਟਕਰਾਇਆ ਜਦੋਂ ਜਹਾਜ਼ ਉਡਾਣ ਭਰਨ ਵਾਲਾ ਸੀ। ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਉਡਾਣ ਰੋਕ ਦਿੱਤੀ। ਘਟਨਾ ਤੋਂ ਬਾਅਦ 160 ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਤੇ ਉਨ੍ਹਾਂ ਨੂੰ ਕਿਸੇ ਹੋਰ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ