DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Petrol Price: ਪੈਟਰੋਲ ’ਤੇ 14 ਅਤੇ ਡੀਜ਼ਲ ’ਤੇ 18 ਰੁਪਏ ਦਾ ਨੁਕਸਾਨ

ਪੱਛਮੀ ਏਸ਼ੀਆ ਸੰਕਟ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਦੇ ਬਾਵਜੂਦ ਪੈਟਰੋਲੀਅਮ ਉਤਪਾਦਾਂ ਦੀਆਂ ਪਰਚੂਨ ਕੀਮਤਾਂ ਸਥਿਰ ਰਹਿਣ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਕ੍ਰਮਵਾਰ 14 ਅਤੇ 18 ਰੁਪਏ ਪ੍ਰਤੀ ਲਿਟਰ ਦਾ...

  • fb
  • twitter
  • whatsapp
  • whatsapp
Advertisement

ਪੱਛਮੀ ਏਸ਼ੀਆ ਸੰਕਟ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਦੇ ਬਾਵਜੂਦ ਪੈਟਰੋਲੀਅਮ ਉਤਪਾਦਾਂ ਦੀਆਂ ਪਰਚੂਨ ਕੀਮਤਾਂ ਸਥਿਰ ਰਹਿਣ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਕ੍ਰਮਵਾਰ 14 ਅਤੇ 18 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਪੈਟਰੋਲ-ਡੀਜ਼ਲ ਤੋਂ ਇਲਾਵਾ ਰਸੋਈ ਗੈਸ ’ਤੇ ਵੀ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ, ਜੋ ਵਿੱਤੀ ਸਾਲ 2026-27 ਵਿੱਚ ਕਰੀਬ 80,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ ਜੇ ਕੱਚੇ ਤੇਲ ਦੀ ਕੀਮਤ 120-125 ਡਾਲਰ ਪ੍ਰਤੀ ਬੈਰਲ ਦੇ ਪੱਧਰ ’ਤੇ ਰਹਿੰਦੀ ਹੈ, ਤਾਂ ਪੈਟਰੋਲੀਅਮ ਕੰਪਨੀਆਂ ਦਾ ਮਾਰਕੀਟਿੰਗ ਮਾਰਜਿਨ ਅੱਗੇ ਵੀ ਨਾਂਹ-ਪੱਖੀ ਬਣਿਆ ਰਹੇਗਾ, ਜਿਸ ਨਾਲ ਕੰਪਨੀਆਂ ਦੀ ਮੁਨਾਫ਼ਾ ਕਮਾਉਣ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਇਕਰਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਸ਼ਾਂਤ ਵਸ਼ਿਸ਼ਟ ਨੇ ਕਿਹਾ, ‘‘ਕੱਚੇ ਤੇਲ ਦੀਆਂ ਵੱਧ ਕੀਮਤਾਂ ਦੇ ਬਾਵਜੂਦ ਵਾਹਨਾਂ ਦੇ ਤੇਲ ਦੀਆਂ ਕੀਮਤਾਂ ਵਿੱਚ ਸਥਿਰਤਾ ਨਾਲ ਪੈਟਰੋਲੀਅਮ ਕੰਪਨੀਆਂ ਦੇ ਮੁਨਾਫ਼ੇ ’ਤੇ ਅਸਰ ਪੈ ਰਿਹਾ ਹੈ।’’

Advertisement
Advertisement
×