DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

iPhone 18 ਖ਼ਰੀਦਣ ਲਈ ਪਹਿਲੇ ਹੀ ਦਿਨ ਮੈਟਰੋ ਸ਼ਹਿਰਾਂ ’ਚ ਲੱਗੀਆਂ ਲੰਮੀਆਂ ਲਾਈਨਾਂ; 12-12 ਘੰਟੇ ਕੀਤਾ ਇੰਤਜ਼ਾਰ

ਸਟੋਰ ਖੁੱਲ੍ਹਦਿਆਂ ਹੀ ਸਟਾਫ਼ ਨੇ ਤਾੜੀਆਂ ਨਾਲ ਕੀਤਾ ਪਹਿਲੇ ਗਾਹਕਾਂ ਦਾ ਸਵਾਗਤ

  • fb
  • twitter
  • whatsapp
  • whatsapp
featured-img featured-img
ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਸਿਲੈਕਟ ਸਿਟੀਵਾਕ ਮਾਲ ਦੇ ਐਪਲ ਸਟੋਰ ਬਾਹਰ ਭਾਰਤ 'ਚ ਆਈਫ਼ੋਨ 18 ਪ੍ਰੋ ਅਤੇ ਆਈਫ਼ੋਨ 18 ਪ੍ਰੋ ਮੈਕਸ ਦੀ ਅਧਿਕਾਰਤ ਵਿਕਰੀ ਸ਼ੁਰੂ ਹੋਣ ਮੌਕੇ ਲਾਈਨ ’ਚ ਖੜ੍ਹੇ ਲੋਕ। ਫੋਟੋ: ਪੀ.ਟੀ.ਆਈ.
Advertisement

iPhone 18 ਸੀਰੀਜ਼ ਦੀ ਵਿਕਰੀ ਸ਼ੁਰੂ ਹੁੰਦਿਆਂ ਹੀ ਸ਼ੁੱਕਰਵਾਰ ਨੂੰ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਨਵੇਂ ਫ਼ੋਨ ਸਭ ਤੋਂ ਪਹਿਲਾਂ ਖ਼ਰੀਦਣ ਲਈ ਲੋਕ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹੇ ਰਹੇ।

ਨਵੀਂ ਦਿੱਲੀ ਦੇ ਸਾਕੇਤ ਸਥਿਤ ਸਿਲੈਕਟ ਸਿਟੀਵਾਕ ਮਾਲ ਦੇ ਐਪਲ ਸਟੋਰ ਬਾਹਰ ਆਈਫ਼ੋਨ 18 ਪ੍ਰੋ ਅਤੇ ਆਈਫ਼ੋਨ 18 ਪ੍ਰੋ ਮੈਕਸ ਖ਼ਰੀਦਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਇਆ ਸੀ। ਸਟੋਰ ਖੁੱਲ੍ਹਣ ’ਤੇ ਸਟਾਫ਼ ਨੇ ਤਾੜੀਆਂ ਵਜਾ ਕੇ ਗਾਹਕਾਂ ਦਾ ਸਵਾਗਤ ਕੀਤਾ।

Advertisement

ਫ਼ੋਨ ਖ਼ਰੀਦਣ ਆਏ ਇੱਕ ਗਾਹਕ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਆਈਫ਼ੋਨ 15 ਪਲੱਸ ਨੂੰ ਅਪਗ੍ਰੇਡ ਕਰ ਰਿਹਾ ਹੈ ਕਿਉਂਕਿ ਨਵੇਂ ਮਾਡਲ ਵਿੱਚ ਬਿਹਤਰ ਫ਼ੀਚਰਜ਼ ਅਤੇ ਵਧੀਆ ਪਰਫ਼ਾਰਮੈਂਸ ਹੈ।

Advertisement

ਮੁੰਬਈ: ਬਾਂਦਰਾ ਕੁਰਲਾ ਕੰਪਲੈਕਸ (BKC) ਸਥਿਤ ਐਪਲ ਸਟੋਰ ’ਚ ਵੀ ਭਾਰੀ ਭੀੜ ਜੁੜੀ। ਲਗਪਗ 10 ਤੋਂ 12 ਘੰਟੇ ਇੰਤਜ਼ਾਰ ਕਰਨ ਵਾਲੇ ਇੱਕ ਗਾਹਕ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਫ਼ੋਨ ਖ਼ਰੀਦਣਾ ਹੀ ਉਸ ਦਾ ਮਕਸਦ ਸੀ।

ਬੰਗਲੁਰੂ ਅਤੇ ਨੋਇਡਾ: ਬੰਗਲੁਰੂ ਦੇ ਫ਼ੀਨਿਕਸ ਮਾਲ ਆਫ਼ ਏਸ਼ੀਆ ਅਤੇ ਨੋਇਡਾ ਦੇ ਡੀਐੱਲਐੱਫ਼ ਮਾਲ ਸਥਿਤ ਐਪਲ ਸਟੋਰਾਂ ਦੇ ਬਾਹਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।

ਮੈਟਰੋ ਸ਼ਹਿਰਾਂ ਵਿੱਚ ਪਹਿਲੇ ਹੀ ਦਿਨ ਦੇਖੀ ਗਈ ਇਹ ਭੀੜ ਐਪਲ ਦੇ ਨਵੇਂ ਫ਼ੋਨਾਂ ਲਈ ਲੋਕਾਂ ਵਿੱਚ ਵਧ ਰਹੇ ਭਾਰੀ ਕ੍ਰੇਜ਼ ਅਤੇ ਉਤਸ਼ਾਹ ਨੂੰ ਦਰਸਾਉਂਦੀ ਹੈ।

Advertisement
×