DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

LIC: ਮੱਧ ਪੂਰਬ ਸੰਕਟ ਦਾ ਬੀਮਾ ਖੇਤਰ ’ਤੇ ਅਸਰ ਪੈ ਸਕਦੈ

ਲੋਕਾਂ ਦੇ ਖ਼ਰਚੇ ਤੇ ਬੱਚਤ ਦੋਵੇਂ ਪ੍ਰਭਾਵਿਤ ਹੋਣਗੇ

  • fb
  • twitter
  • whatsapp
  • whatsapp
Advertisement
ਐੱਲ ਆਈ ਸੀ ਦੇ ਸੀ ਈ ਓ ਅਤੇ ਐੱਮ ਡੀ ਆਰ ਦੋਰਾਈਸਵਾਮੀ ਦਾ ਕਹਿਣਾ ਹੈ ਕਿ ਜੇ ਮੱਧ ਪੂਰਬ ਸੰਕਟ ਲੰਮੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਬੀਮਾ ਖੇਤਰ ਵਿੱਚ ਕੁਝ ਮੰਦੀ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਇਹ ਲੋਕਾਂ ਦੇ ਆਮਦਨ ਪੱਧਰ ਨੂੰ ਘਟਾ ਸਕਦਾ ਹੈ। ਪੀ ਟੀ ਆਈ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ, ‘‘ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਪਹਿਲਾਂ ਹੀ ਦੱਸ ਚੁੱਕੇ ਹਨ, ਅਸੀਂ ਸਾਰੇ ਬਹੁਤ ਹੀ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਾਂ। ਦੇਸ਼ ਨੇ ਕਾਫ਼ੀ ਮਜ਼ਬੂਤੀ ਦਿਖਾਈ ਹੈ ਅਤੇ ਹੁਣ ਤੱਕ ਆਮ ਖ਼ਪਤਕਾਰਾਂ ਨੂੰ ਪੱਛਮੀ ਏਸ਼ੀਆ ਦੇ ਸੰਕਟ ਦੇ ਪੂਰੇ ਪ੍ਰਭਾਵ ਤੋਂ ਬਚਾ ਕੇ ਰੱਖਿਆ ਹੈ।’’

ਉਨ੍ਹਾਂ ਕਿਹਾ ਕਿ ਜੇ ਇਹ ਸੰਕਟ ਲੰਬੇ ਸਮੇਂ ਤੱਕ ਚੱਲਦਾ ਹੈ ਤਾਂ ਇਸ ਦਾ ਯਕੀਨੀ ਤੌਰ ’ਤੇ ਲੋਕਾਂ ’ਤੇ ਵੱਡੇ ਪੱਧਰ ’ਤੇ ਅਸਰ ਪਵੇਗਾ ਜਿਸ ਨਾਲ ਉਨ੍ਹਾਂ ਦੇ ਖ਼ਰਚੇ ਅਤੇ ਬੱਚਤ ਦੋਵੇਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਇਹ ਸੰਕਟ ਜਲਦੀ ਤੋਂ ਜਲਦੀ ਹੱਲ ਹੋ ਜਾਵੇ ਤਾਂ ਕਿ ਸਥਿਤੀ ਜਿੰਨੀ ਜਲਦੀ ਹੋ ਸਕੇ ਆਮ ਵਾਂਗ ਹੋ ਸਕੇ। ਅਸੀਂ ਇਸੇ ਚੀਜ਼ ਦੀ ਉਮੀਦ ਕਰ ਰਹੇ ਹਾਂ।’’

Advertisement

ਇਹ ਪੁੱਛੇ ਜਾਣ ’ਤੇ ਕਿ ਕੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ ਆਈ ਸੀ) ਕੇਂਦਰ ਸਰਕਾਰ ਦੀ ਹਿੱਸੇਦਾਰੀ ਹੋਰ ਘਟਾਉਣ ਲਈ ਤਿਆਰ ਹੈ ਤਾਂ ਉਨ੍ਹਾਂ ਕਿਹਾ, ‘‘ਅਸੀਂ ਪਹਿਲੇ ਦਿਨ ਤੋਂ ਹੀ ਤਿਆਰ ਹਾਂ। ਜਦੋਂ ਅਸੀਂ ਆਈ ਪੀ ਓ ਦੀ ਤਿਆਰੀ ਸ਼ੁਰੂ ਕੀਤੀ ਸੀ, ਉਦੋਂ ਅਸੀਂ ਇਸ ਕਿਸਮ ਦੀਆਂ ਬਾਅਦ ਦੀਆਂ ਕਾਰਵਾਈਆਂ ਲਈ ਵੀ ਤਿਆਰ ਸਾਂ। ਇਸ ਲਈ ਇਹ ਫ਼ੈਸਲਾ ਸਰਕਾਰ ਨੇ ਕਰਨਾ ਹੈ।’’

Advertisement

Advertisement
×