ਲੇਨੋਵੋ, ਐੱਨਵੀਡੀਆ ਵੱਲੋਂ ਏ ਆਈ ਕਲਾਉੂਡ ਗੀਗਾਫੈਕਟਰੀ ਪ੍ਰੋਗਰਾਮ ਪੇਸ਼
ਵਿਸ਼ਵ ਵੀ ਉੱਘੀ ਤਕਨਾਲੋਜੀ ਕੰਪਨੀ ਲੇਨੋਵੋ ਅਤੇ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ ਨੇ ਸੀ ਈ ਐੱਸ 2026 ਵਿੱਚ ‘ਮਸਨੁੂਈ ਬੌਧਿਕਤਾ ਕਲਾਊਡ ਗੀਗਾਫੈਕਟਰੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਦਾ ਉਦੇਸ਼ ਮਸਨੂਈ ਬੌਧਿਕਤਾ(ਏ ਆਈ) ਕਲਾਊਡ ਸੇਵਾ ਮੁਹੱਈਆ ਕਰਾਉਣ ਵਾਲਿਆਂ ਨੂੰ ਉਤਪਾਦਨ ਲਈ ਤਿਆਰ...
ਵਿਸ਼ਵ ਵੀ ਉੱਘੀ ਤਕਨਾਲੋਜੀ ਕੰਪਨੀ ਲੇਨੋਵੋ ਅਤੇ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ ਨੇ ਸੀ ਈ ਐੱਸ 2026 ਵਿੱਚ ‘ਮਸਨੁੂਈ ਬੌਧਿਕਤਾ ਕਲਾਊਡ ਗੀਗਾਫੈਕਟਰੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਦਾ ਉਦੇਸ਼ ਮਸਨੂਈ ਬੌਧਿਕਤਾ(ਏ ਆਈ) ਕਲਾਊਡ ਸੇਵਾ ਮੁਹੱਈਆ ਕਰਾਉਣ ਵਾਲਿਆਂ ਨੂੰ ਉਤਪਾਦਨ ਲਈ ਤਿਆਰ ਏ ਆਈ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਤੇਜ਼ੀ ਲਿਆਉਣਾ ਅਤੇ ਨਿਵੇਸ਼ ’ਤੇ ਬਿਹਤਰ ‘ਰਿਟਰਨ’ ਹਾਸਲ ਕਰਨ ਦੇ ਸਮਰੱਥ ਬਣਾਉਣਾ ਹੈ। ਲੇੈਨੋਵੇ ਦੇ ਚੇਅਰਮੇੈਨ ਅਤੇ ਸੀ ਈ ਓ ਯੂਆਨਕਿੰਗ ਯਾਂਗ ਨੇ ਕਿਹਾ ਕਿ ਲੇਨੋਵੋ ਅਤੇ ਐਨਵੀਡੀਆ ਸਾਂਝੇ ਤੌਰ ’ਤੇ ਮਸਨੂਈ ਬੌਧਿਕਤਾ ਫੈਕਟਰੀਆਂ ਦੀ ਸਮਰੱਥਾ ਗੀਗਾਵਾਟ ਪੱਧਰ ਤਕ ਅਤੇ ਕਲਾਊਡ ਪੱਧਰ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਨੂੰ ਸੁਖਾਲਾ ਬਣਾ ਰਹੀਆਂ ਹਨ। ਇਸ ਨਾਲ ਮਸਨੂਈ ਬੌਧਿਕਤਾ ਅਪਣਾਉਣ ਦੀ ਪ੍ਰਕਿਰਿਆ ਵਧੇਰੇ ਸੁਖਾਲੀ ਅਤੇ ਵਰਤੋਂਯੋਗ ਹੋ ਜਾਵੇਗੀ। ਲੈਨੋਵੋ ਅਨੁਸਾਰ , ਉਹ ਪਹਿਲਾਂ ਤੋਂ ਹੀ ਕਲਾਊਡ ਸੇਵਾ ਦੇਣ ਵਾਲੀਆਂ ਦੁਨੀਆ ਦੀਆਂ ਸਿਖਰਲੀਆਂ 10 ਕੰਪਨੀਆਂ ਵਿੱਚੋਂ 8 ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਲੈਨੋਵੋ ਦਾ ਉਦੇਸ਼ ਗੀਗਾਫੈਕਟਰੀ ਨਾਲ ਗਣਨਾ, ਸਟੋਰੇਜ, ਨੈਟਵਰਕਿੰਗ ਅਤੇ ਸਾਫਟਵੇਅਰ ਸਮਾਧਾਨ ਦਾ ਏਕੀਕ੍ਰਿਤ ਢਾਂਚਾ ਮੁਹੱਈਆ ਕਰਵਾਉਣਾ ਅਤੇ ਮਸਨੂਈ ਬੌਧਿਕਤਾ ਦੇ ਖੇਤਰ ਵਿੱਚ ਨਿਵੇਸ਼ ਨਾਲ ਵਪਾਰਕ ਨਤੀਜੇ ਹਾਸਲ ਦੀ ਰਾਹ ਨੂੰ ਸੁਖਾਲਾ ਬਣਾਉਣਾ ਹੈ।

