
ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਮਾਰਚ
ਅੱਜ ਸਵੇਰੇ ਇਥੋਂ ਦੀ ਰਾਮਗੜ੍ਹ ਰੋਡ ’ਤੇ ਕ੍ਰਿਸ਼ਨਾ ਕਾਟਨ ਮਿੱਲ ਨੂੰ ਅੱਗ ਲੱਗ ਗਈ। ਕਰੀਬ ਚਾਰ ਘੰਟੇ ਮਗਰੋਂ ਦੋ ਫਾਇਰ ਟੈਂਡਰਾਂ ਨੇ ਅੱਗ ’ਤੇ ਕਾਬੂ ਪਾਇਆ। ਕਾਟਨ ਮਿੱਲ ਦੇ ਐੱਮਡੀ ਮੁਨੀਸ਼ ਬਾਂਸਲ ਨੇ ਦੱਸਿਆ ਕਿ ਅੱਗ ਲੱਗਣ ਕਰਕੇ ਤਿੰਨ ਬੈਰਕਾਂ/ ਗੁਦਾਮਾਂ ’ਚ ਰੱਖੀਆਂ ਕਪਾਹ ਦੀ ਗੱਠਾਂ ਅਤੇ ਨਰਮਾ ਸੜ ਗਿਆ। ਅੱਜ ਸਵੇਰੇ ਮਿੱਲ ਦੇ ਚੌਕੀਦਾਰ ਨੇ ਸੂਚਨਾ ਦਿੱਤੀ ਤਾਂ ਉਨ੍ਹਾਂ ਪੁਲੀਸ ਨੂੰ ਜਾਣਕਾਰੀ ਦਿੱਤੀ, ਜਿਸ ਮਗਰੋ ਉਪ ਪੁਲੀਸ ਕਪਤਾਨ ਮਨੋਜ ਗੋਰਸੀ ਦੀ ਅਗਵਾਈ ’ਚ ਪੁਲੀਸ ਮੌਕੇ ’ਤੇ ਪਹੁੰਚੀ। ਅੱਗ ਬੁਝਾਉਣ ਲਈ ਸੁਨਾਮ ਤੇ ਲਹਿਰਾਗਾਗਾ ਤੋਂ ਇਕ ਇਕ ਟੈਂਡਰ ਸੱਦੇ। ਡੀਐਸਪੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਬਾਰੇ ਪਤਾ ਨਹੀਂ ਲੱਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ