DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

­‘ਦਲਦਲ’ ਵਿੱਚ ਨਜ਼ਰ ਆਉਣਗੇ ਜੈਦੀਪ

ਅਦਾਕਾਰ ਜੈਦੀਪ ਅਹਿਲਾਵਤ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ ‘ਦਲਦਲ’ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਖ਼ੁਦ ਦਲਦਲ ’ਚ ਫ਼ਸੇ ਨਜ਼ਰ ਆ ਰਹੇ ਹਨ। ਪੋਸਟਰ ਨਾਲ ਕੈਪਸ਼ਨ ਵਿੱਚ...

  • fb
  • twitter
  • whatsapp
  • whatsapp
Advertisement

ਅਦਾਕਾਰ ਜੈਦੀਪ ਅਹਿਲਾਵਤ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ ‘ਦਲਦਲ’ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਖ਼ੁਦ ਦਲਦਲ ’ਚ ਫ਼ਸੇ ਨਜ਼ਰ ਆ ਰਹੇ ਹਨ। ਪੋਸਟਰ ਨਾਲ ਕੈਪਸ਼ਨ ਵਿੱਚ ਅਹਿਲਾਵਤ ਨੇ ਲਿਖਿਆ, ‘‘ਇਸ ਦਲਦਲ ਵਿੱਚ ਤੁਸੀਂ ਸਾਰੇ ਵੀ ਫਸੋਗੇ।’’ ਇਸ ਫ਼ਿਲਮ ਦੇ ਨਿਰਦੇਸ਼ਕ ਸੁਰੇਸ਼ ਤ੍ਰਿਵੇਣੀ ਹਨ ਜਿਨ੍ਹਾਂ ਨੂੰ ‘ਜਲਸਾ’, ‘ਤੁਮਹਾਰੀ ਸੁਲੂ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਨਿਲ ਕਪੂਰ ਦੀ ਫ਼ਿਲਮ ‘ਸੂਬੇਦਾਰ’ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਕਾਫ਼ੀ ਸਰਾਹਨਾ ਹੋਈ ਸੀ। ‘ਦਲਦਲ’ ਤੋਂ ਇਲਾਵਾ ਤ੍ਰਿਵੇਣੀ ਨੈੱਟਫਲਿਕਸ ਦੇ ਕਾਮੇਡੀ ਪ੍ਰਾਜੈਕਟ ‘ਮਾਂ ਬਹਿਨ’ ਉਤੇ ਵੀ ਕੰਮ ਕਰ ਰਹੇ ਹਨ। ਇਸ ਵਿੱਚ ਮਾਧੁਰੀ ਦੀਕਸ਼ਿਤ, ਤ੍ਰਿਪਤੀ ਡਿਮਰੀ ਤੇ ਰਵੀ ਕਿਸ਼ਨ ਮੁੱਖ ਭੂਮਿਕਾਵਾਂ ਵਿੱਚ ਹਨ।

ਜੈਦੀਪ ਅਹਿਲਾਵਤ ਆਖਰੀ ਵਾਰ ਸ੍ਰੀਰਾਮ ਰਾਘਵਨ ਦੀ ਫ਼ਿਲਮ ‘ਇੱਕੀਸ’ ਵਿੱਚ ਧਰਮਿੰਦਰ ਅਤੇ ਅਗਸਤਿਆ ਨੰਦਾ ਦੇ ਨਾਲ ਨਜ਼ਰ ਆਏ ਸਨ।

Advertisement

Advertisement
Advertisement
×