DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਕੀ ਸ਼ਰਾਫ ਦੀ ‘ਦਿ ਗ੍ਰੇਟ ਗ੍ਰੈਂਡ ਸੁਪਰਹੀਰੋ’ 29 ਨੂੰ ਹੋਵੇਗੀ ਰਿਲੀਜ਼

ਅਦਾਕਾਰ ਜੈਕੀ ਸ਼ਰਾਫ ਦੀ ਮੁੱਖ ਭੂਮਿਕਾ ਵਾਲੀ ਅਤੇ ਜ਼ੀ ਸਟੂਡੀਓਜ਼ ਤੇ ਅਮਦਾਵਾਦ ਫਿਲਮਜ਼ ਦੇ ਸਹਿਯੋਗ ਨਾਲ ਬਣੀ ਫ਼ਿਲਮ ‘ਦਿ ਗ੍ਰੇਟ ਗ੍ਰੈਂਡ ਸੁਪਰਹੀਰੋ’ 29 ਮਈ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਮਹੀਨਾ ਪਹਿਲਾਂ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਸੀ, ਜਿਸ ਨੂੰ...

  • fb
  • twitter
  • whatsapp
  • whatsapp
Advertisement

ਅਦਾਕਾਰ ਜੈਕੀ ਸ਼ਰਾਫ ਦੀ ਮੁੱਖ ਭੂਮਿਕਾ ਵਾਲੀ ਅਤੇ ਜ਼ੀ ਸਟੂਡੀਓਜ਼ ਤੇ ਅਮਦਾਵਾਦ ਫਿਲਮਜ਼ ਦੇ ਸਹਿਯੋਗ ਨਾਲ ਬਣੀ ਫ਼ਿਲਮ ‘ਦਿ ਗ੍ਰੇਟ ਗ੍ਰੈਂਡ ਸੁਪਰਹੀਰੋ’ 29 ਮਈ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਮਹੀਨਾ ਪਹਿਲਾਂ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਭਰਵਾਂ ਪਿਆਰ ਦਿੱਤਾ। ਟੀਜ਼ਰ ਅਜਿਹੀ ਦੁਨੀਆ ਦੀ ਝਲਕ ਦਿਖਾਈ ਗਈ ਹੈ ਜਿੱਥੇ ਇੱਕ ‘ਬੱਚੇ ਦੀ ਕਲਪਨਾ ਦਾਦਾ-ਪੋਤੇ ਦੇ ਰਿਸ਼ਤੇ ਨੂੰ ਏਲੀਅਨਜ਼ ਦੇ ਰੋਮਾਂਚ ਨਾਲ ਵੱਖਰੇ ਪੱਧਰ ’ਤੇ ਲਿਜਾਂਦੀ ਹੈ।’ ਫਿਲਮ ਬਾਰੇ ਜੈਕੀ ਸ਼ਰਾਫ ਨੇ ਕਿਹਾ, ‘ਫਿਲਮ ‘ਦਿ ਗ੍ਰੇਟ ਗ੍ਰੈਂਡ ਸੁਪਰਹੀਰੋ’ ਨਾਲ ਅਸੀਂ ਹਰ ਬੱਚੇ ਦੇ ਸੁਫਨੇ ਨੂੰ ਪੂਰਾ ਕਰ ਰਹੇ ਹਾਂ, ਜੇ ਤੁਹਾਡੀ ਰੂਹ ਜਵਾਨ ਹੈ ਅਤੇ ਤੁਹਾਡੀ ਰੀੜ੍ਹ ਦੀ ਹੱਡੀ 90 ਸਾਲ ਦੀ ਉਮਰ ਤੱਕ ਮਜ਼ਬੂਤ ਹੈ ਤਾਂ ਇਹ ਆਪਣੇ ਆਪ ਵਿੱਚ ਤੁਹਾਨੂੰ ਸੁਪਰਹੀਰੋ ਬਣਾਉਂਦਾ ਹੈ। ਬੱਚਿਆਂ ਦੇ ਸੁਫਨਿਆਂ ਨੂੰ ਹਮੇਸ਼ਾ ਪਹਿਲ ਮਿਲਣੀ ਚਾਹੀਦੀ ਹੈ।’’ਮਨੀਸ਼ ਸੈਣੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਪ੍ਰਤੀਕ ਸਮਿਤਾ ਪਾਟਿਲ, ਭਾਗਿਆਸ਼੍ਰੀ ਦਸਾਨੀ, ਸ਼ਰਤ ਸਕਸੈਨਾ, ਮਿਹਿਰ ਗੋਡਬੋਲੇ, ਦੁਰਗੇਸ਼ ਕੁਮਾਰ, ਸਹਰਸ਼ ਸ਼ੁਕਲਾ, ਸ਼ਿਵਾਂਸ਼ ਚੋਰਗੇ ਅਤੇ ਕੁਮਾਰ ਸੌਰਭ ਵਰਗੇ ਕਲਾਕਾਰ ਨਜ਼ਰ ਆਉਣਗੇ।

Advertisement

Advertisement
Advertisement
×