
ਵਾਸ਼ਿੰਗਟਨ, 31 ਜਨਵਰੀ
ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਅੱਜ ਅਨੁਮਾਨ ਲਗਾਇਆ ਹੈ ਕਿ ਅਗਲੇ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 'ਚ ਕੁਝ ਨਰਮੀ ਆ ਸਕਦੀ ਹੈ ਅਤੇ ਇਹ 6.1 ਫੀਸਦੀ ਰਹਿ ਸਕਦੀ ਹੈ, ਜੋ ਇਸ ਸਾਲ 31 ਮਾਰਚ ਨੂੰ ਖਤਮ ਹੋ ਰਹੇ ਇਹ ਵਿੱਤੀ ਸਾਲ ਦੇ 6.8 ਫੀਸਦੀ ਹੈ। ਆਈਐੱਮਐੱਫ ਨੇ ਅੱਜ ਆਪਣੀ ਜਾਰੀ ਰਿਪੋਰਟ ਵਿੱਚ ਕਿਹਾ ਕਿ ਵਿਸ਼ਵ ਵਿਕਾਸ ਦਰ, ਜੋ 2022 ਵਿਚ 3.4 ਫੀਸਦੀ ਹੈ, ਸਾਲ 2023 ’ਚ ਘਟ ਕੇ 2.9 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਆਈਐੱਮਐੱਫ ਨੇ ਕਿਹਾ ਕਿ ਭਾਰਤ ਵਿੱਚ ਮਹਿੰਗਾਈ ਦਰ 31 ਮਾਰਚ ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਵਿੱਚ 6.8 ਫੀਸਦੀ ਤੋਂ ਘੱਟ ਕੇ ਅਗਲੇ ਵਿੱਤੀ ਸਾਲ ਵਿੱਚ 5 ਫੀਸਦੀ ਅਤੇ ਫਿਰ 2024 ਵਿੱਚ 4 ਫੀਸਦੀ ਤੱਕ ਹੇਠਾਂ ਆਉਣ ਦੀ ਉਮੀਦ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ