DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Indigo Fuel Price Hike: ਹਵਾਈ ਕਿਰਾਏ ਹੋਣਗੇ ਮਹਿੰਗੇ; ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਲਈ 'ਫਿਊਲ ਸਰਚਾਰਜ' ਵਧਾਉਣ ਦਾ ਐਲਾਨ

ਜੈੱਟ ਈਂਧਨ ਦੀਆਂ ਕੀਮਤਾਂ ’ਚ ਵਾਧੇ ਕਾਰਨ ਹਵਾਈ ਵਧਣਗੇ; ਦੂਰੀ ਦੇ ਹਿਸਾਬ ਨਾਲ 100 ਤੋਂ 350 ਰੁਪਏ ਤੱਕ ਵਧੇਗਾ ਬੋਝ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ (IndiGo) ਨੇ ਸੋਮਵਾਰ ਨੂੰ ਜੈੱਟ ਈਂਧਨ (ATF) ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 'ਫਿਊਲ ਸਰਚਾਰਜ' ਵਧਾਉਣ ਦਾ ਐਲਾਨ ਕੀਤਾ ਹੈ। ਇਹ ਸੋਧੀਆਂ ਹੋਈਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋਣਗੀਆਂ, ਜਿਸ ਨਾਲ ਹਵਾਈ ਕਿਰਾਏ ਹੋਰ ਮਹਿੰਗੇ ਹੋ ਜਾਣਗੇ।

ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਘਰੇਲੂ ਉਡਾਣਾਂ ਲਈ ਦੂਰੀ ਦੇ ਹਿਸਾਬ ਨਾਲ ਇਹ ਵਾਧਾ 100 ਰੁਪਏ ਤੋਂ ਲੈ ਕੇ 350 ਰੁਪਏ ਤੱਕ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਉਡਾਣਾਂ ਲਈ ਵੀ ਸਰਚਾਰਜ ਵਿੱਚ ਵਾਧਾ ਕੀਤਾ ਗਿਆ ਹੈ।

Advertisement

ਇੰਡੀਗੋ ਨੇ ਕਿਹਾ ਕਿ ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਵਿੱਚ 14 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਹਵਾਈ ਈਂਧਨ (ATF) ਦੀਆਂ ਕੀਮਤਾਂ ਪਿਛਲੇ ਇੱਕ ਦਹਾਕੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।

Advertisement

ਕੰਪਨੀ ਨੇ ਕਿਹਾ, "ਕਿਉਂਕਿ ਏਵੀਏਸ਼ਨ ਟਰਬਾਈਨ ਫਿਊਲ (ATF) ਹਵਾਈ ਕੰਪਨੀਆਂ ਦੇ ਕੁੱਲ ਸੰਚਾਲਨ ਖ਼ਰਚੇ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ, ਇਸ ਲਈ ਇਸ ਵਾਧੇ ਦਾ ਅਸਰ ਕੰਪਨੀ ਦੇ ਖ਼ਰਚਿਆਂ ਅਤੇ ਨੈੱਟਵਰਕ ਅਰਥਚਾਰੇ 'ਤੇ ਪੈਣਾ ਲਾਜ਼ਮੀ ਹੈ।" ਇਸ ਸਥਿਤੀ ਨੂੰ ਦੇਖਦਿਆਂ ਹੀ ਕੰਪਨੀ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਫਿਊਲ ਸਰਚਾਰਜ ਨੂੰ ਮੁੜ ਨਿਰਧਾਰਿਤ ਕੀਤਾ ਹੈ।

Advertisement
×