DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Indian Stock Market Today: ਸੈਂਸੈਕਸ 726 ਅੰਕ ਚੜ੍ਹਿਆ; ਡਾਲਰ ਦੇ ਮੁਕਾਬਲੇ ਰੁਪਿਆ ਵੀ 5 ਪੈਸੇ ਮਜ਼ਬੂਤ

ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਨਾਲ ਬਾਜ਼ਾਰ ’ਚ ਆਈ ਰੌਣਕ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦੇਸ਼ ਦੇ ਸ਼ੇਅਰ ਬਾਜ਼ਾਰਾਂ ’ਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲਿਆ। ਆਈ.ਟੀ. ਕੰਪਨੀਆਂ ਦੇ ਸਟਾਕ ਅਤੇ ਵਿਦੇਸ਼ੀ ਫੰਡਾਂ ਦੇ ਤਾਜ਼ਾ ਨਿਵੇਸ਼ ਨਾਲ ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਖੁੱਲ੍ਹੇ। 30 ਸ਼ੇਅਰਾਂ ਵਾਲਾ ਬੀ.ਐਸ.ਈ. ਸੈਂਸੈਕਸ (BSE Sensex) 726.13 ਅੰਕਾਂ ਦੇ ਵਾਧੇ ਨਾਲ 77,471.26 ’ਤੇ ਪਹੁੰਚ ਗਿਆ, ਜਦੋਂ ਕਿ 50 ਸ਼ੇਅਰਾਂ ਵਾਲਾ ਐਨ.ਐਸ.ਈ. ਨਿਫਟੀ (NSE Nifty) 203.50 ਅੰਕ ਚੜ੍ਹ ਕੇ 24,189.05 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇਨਫੋਸਿਸ (Infosys), ਲਾਰਸਨ ਐਂਡ ਟੂਬਰੋ (L&T), ਹਿੰਦੁਸਤਾਨ ਯੂਨੀਲੀਵਰ, ਐਚ.ਡੀ.ਐਫ.ਸੀ. ਬੈਂਕ, ਟੀ.ਸੀ.ਐਸ. (TCS), ਟੈਕ ਮਹਿਦਰਾ, ਭਾਰਤੀ ਏਅਰਟੈੱਲ ਅਤੇ ਐਚ.ਸੀ.ਐਲ. ਟੈਕ ਪ੍ਰਮੁੱਖ ਮੁਨਾਫਾ ਕਮਾਉਣ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਰਹੇ। ਦੂਜੇ ਪਾਸੇ, ਇੰਟਰਗਲੋਬ ਐਵੀਏਸ਼ਨ, ਭਾਰਤ ਇਲੈਕਟ੍ਰਾਨਿਕਸ, ਪਾਵਰ ਗ੍ਰਿਡ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਘਾਟਾ ਦਰਜ ਕੀਤਾ ਗਿਆ।

Advertisement

ਰੁਪਿਆ ਲਗਾਤਾਰ ਚੌਥੇ ਦਿਨ ਮਜ਼ਬੂਤ

ਦੂਜੇ ਪਾਸੇ, ਵਿਦੇਸ਼ੀ ਮੁਦਰਾ ਬਾਜ਼ਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 5 ਪੈਸੇ ਮਜ਼ਬੂਤ ਹੋ ਕੇ 95.77 ’ਤੇ ਪਹੁੰਚ ਗਿਆ। ਕੱਚੇ ਤੇਲ ਦੀਆਂ ਕੀਮਤਾਂ ’ਚ ਕੌਮਾਂਤਰੀ ਪੱਧਰ ’ਤੇ ਆਈ ਤੇਜ਼ੀ ਦੇ ਬਾਵਜੂਦ ਅਮਰੀਕੀ ਮੁਦਰਾ ’ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਹਾਂਪੱਖੀ ਰੁਖ਼ ਨਾਲ ਰੁਪਏ ਨੂੰ ਲਗਾਤਾਰ ਚੌਥੇ ਦਿਨ ਸਮਰਥਨ ਮਿਲਿਆ।

Advertisement

Advertisement
×