ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਿਆ
ਵਿਦੇਸ਼ੀ ਫੰਡਾਂ ਕਾਰਨ ਅਨਿਸਚਿਤਤਾ ਵਾਲਾ ਮਾਹੌਲ ਬਣਿਆ
Advertisement
ਭਾਰਤੀ ਰੁਪਿਆ ਅੱਜ 42 ਪੈਸੇ ਦੀ ਗਿਰਾਵਟ ਨਾਲ 89.95 (ਆਰਜ਼ੀ) ਰੁਪਏ ਪ੍ਰਤੀ ਡਾਲਰ ਦੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਰੁਪਏ ਦੀ ਇਹ ਕੀਮਤ ਅਸਥਿਰ ਰਾਜਸੀ ਸਥਿਤੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਵੇਚ-ਵੱਟ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਨਾਲ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਅਮਰੀਕੀ ਡਾਲਰ ਦਿਨ ਵੇਲੇ 90 ਰੁਪਏ ਤੱਕ ਆ ਗਿਆ ਸੀ। ਫਾਰੈਕਸ ਟਰੇਡਰਜ਼ ਨੇ ਕਿਹਾ ਕਿ ਦੇਸ਼ ਵਿਚੋਂ ਵਿਦੇਸ਼ੀ ਫੰਡ ਜਾਣ ਤੇ ਭਾਰਤ-ਅਮਰੀਕਾ ਦਰਮਿਆਨ ਵਪਾਰ ਨੂੰ ਲੈ ਕੇ ਅਨਿਸਚਿਤਤਾ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਕਾਰਨ ਹੀ ਅੱਜ ਭਾਰਤੀ ਬਾਜ਼ਾਰਾਂ ਵਿਚ ਵੀ ਨਾਂਹਪੱਖੀ ਰੁਝਾਨ ਰਿਹਾ ਜਿਸ ਕਾਰਨ ਸੈਂਸੈਕਸ ਤੇ ਨਿਫਟੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ
Advertisement
Advertisement
