DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਲਮੀ ਤਕਨਾਲੋਜੀ ਮੰਚ ’ਤੇ ਭਾਰਤੀ ਕੰਪਨੀਆਂ ਦੀ ਮੌਜੂਦਗੀ ਵਧੀ

ਖਪਤਕਾਰ ਇਲੈਕਟ੍ਰੌਨਿਕਸ ਸ਼ੋਅ ਅਮਰੀਕਾ ’ਚ ਸ਼ੁਰੂ

  • fb
  • twitter
  • whatsapp
  • whatsapp
featured-img featured-img
ਤਕਨਾਲੋਜੀ ਪ੍ਰਦਰਸ਼ਨੀ ਦੇ ਮੀਤ ਪ੍ਰਧਾਨ ਅਤੇ ਸ਼ੋਅ ਦੇ ਡਾਇਰੈਕਟਰ ਜੌਹਨ ਕੈਲੀ
Advertisement

ਭਾਰਤੀ ਕੰਪਨੀਆਂ ਅਤੇ ਸਟਾਰਟਅੱਪਸ ਦੀ ਮੌਜੂਦਗੀ ਆਲਮੀ ਤਕਨਾਲੋਜੀ ਪਲੈਟਫਾਰਮ ਸੀ ਈ ਐੱਸ (ਖਪਤਕਾਰ ਇਲੈਕਟ੍ਰੌਨਿਕਸ ਸ਼ੋਅ) ’ਤੇ ਲਗਾਤਾਰ ਵਧ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਪ੍ਰਦਰਸ਼ਨੀ ਦੇ ਮੀਤ ਪ੍ਰਧਾਨ ਅਤੇ ਸ਼ੋਅ ਦੇ ਡਾਇਰੈਕਟਰ ਜੌਹਨ ਕੈਲੀ ਨੇ ਕਿਹਾ ਕਿ ਉਹ ਪ੍ਰਦਰਸ਼ਨੀ ’ਚ ਸਾਰਿਆਂ ਦਾ ਸਵਾਗਤ ਕਰਦੇ ਹਨ। ਕੈਲੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਖ਼ਬਰ ਏਜੰਸੀ ਪੀ ਟੀ ਆਈ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਸੀ ਈ ਐੱਸ ’ਚ ਭਾਰਤੀ ਕੰਪਨੀਆਂ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ। ਕੈਲੀ ਨੇ ਬੰਗਲੌਰ ਆਧਾਰਿਤ ਤਕਨਾਲੋਜੀ ਅਤੇ ਸਰੀਰ ’ਤੇ ਲੱਗਣ ਵਾਲੇ ਉਪਕਰਨ ਬਣਾਉਣ ਵਾਲੀ ਕੰਪਨੀ ਅਲਟਰਾ ਹਿਊਮਨ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਅਲਟਰਾ ਹਿਊਮਨ ਦੇ ਉਤਪਾਦਾਂ ’ਚ ਦੁਨੀਆ ਦਾ ਸਭ ਤੋਂ ਹਲਕਾ ਨੀਂਦ ਦਾ ਪਤਾ ਲਗਾਉਣ ਵਾਲਾ ਉਪਕਰਨ ਅਤੇ ਗਲੂਕੋਜ਼ ਨਿਗਰਾਨੀ ਪਲੈਟਫਾਰਮ ਸ਼ਾਮਲ ਹਨ। ਕੈਲੀ ਨੇ ਕਿਹਾ ਕਿ ਇਸ ਸਾਲ ਸੀ ਈ ਐੱਸ ’ਚ ਕਰੀਬ 150 ਮੁਲਕ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ’ਚੋਂ ਕਰੀਬ 40 ਫ਼ੀਸਦੀ ਕੰਪਨੀਆਂ ਅਮਰੀਕਾ ਤੋਂ ਬਾਹਰਲੇ ਮੁਲਕਾਂ ਦੀਆਂ ਹਨ। ਖਪਤਕਾਰ ਤਕਨਾਲੋਜੀ ਐਸੋਸੀਏਸ਼ਨ (ਸੀ ਟੀ ਏ) ਵੱਲੋਂ ਕਰਵਾਈ ਜਾ ਰਹੀ ਸੀ ਈ ਐੱਸ 2026 ਮੰਗਲਵਾਰ ਤੋਂ ਸ਼ੁਰੂ ਹੋਈ ਜੋ 9 ਜਨਵਰੀ ਤੱਕ ਜਾਰੀ ਰਹੇਗੀ। ਪ੍ਰਦਰਸ਼ਨੀ ’ਚ 4100 ਤੋਂ ਜ਼ਿਆਦਾ ਕੰਪਨੀਆਂ ਏ ਆਈ, ਡਿਜੀਟਲ ਸਿਹਤ, ਊਰਜਾ, ਮਨੋਰੰਜਨ, ਗਤੀਸ਼ੀਲਤਾ, ਰੋਬੋਟਿਕਸ ਤੋਂ ਇਲਾਵਾ ਹੋਰ ਕਾਢਾਂ ਦੀ ਨੁਮਾਇਸ਼ ਕਰ ਰਹੀਆਂ ਹਨ।

Advertisement
Advertisement
×