DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India US trade talks: ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ ਵਾਰਤਾ ਸ਼ੁਰੂ

ਸਮਝੌਤੇ ਦੇ ਵੇਰਿਆਂ ਨੂੰ ਅੰਤਿਮ ਰੂਪ ਦੇਣ ਲਈ ਤਿੰਨ ਦਿਨ ਚਰਚਾ ਹੋਵੇਗੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਤਜਵੀਜ਼ ਕੀਤੇ ਅੰਤਰਿਮ ਵਪਾਰ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਇੱਥੇ ਤਿੰਨ ਰੋਜ਼ਾ ਗੱਲਬਾਤ ਦੇ ਦੌਰ ਦੀ ਸ਼ੁਰੂਆਤ ਕੀਤੀ। ਇਸ ਸਮਝੌਤੇ ਦੀ ਰੂਪ ਰੇਖਾ ਨੂੰ ਫਰਵਰੀ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ।

ਅਮਰੀਕੀ ਟੀਮ ਦੀ ਅਗਵਾਈ ਉਨ੍ਹਾਂ ਦੇ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਕਰ ਰਹੇ ਹਨ। ਭਾਰਤ ਦੇ ਮੁੱਖ ਵਾਰਤਾਕਾਰ ਦਰਪਨ ਜੈਨ ਹਨ ਜੋ ਵਣਜ ਵਿਭਾਗ ਵਿੱਚ ਵਧੀਕ ਸਕੱਤਰ ਹਨ। ਇਹ ਗੱਲਬਾਤ ਇੱਥੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਹੈੱਡਕੁਆਰਟਰ ਵਣਜ ਭਵਨ ’ਚ ਚੱਲ ਰਹੀ ਹੈ। ਦੋਵੇਂ ਧਿਰਾਂ ਅੰਤਰਿਮ ਵਪਾਰ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। 7 ਫਰਵਰੀ ਨੂੰ ਭਾਰਤ ਅਤੇ ਅਮਰੀਕਾ ਨੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਜਾਂ ਅੰਤਰਿਮ ਵਪਾਰ ਸਮਝੌਤੇ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੰਦੇ ਹੋਏ ਸਾਂਝਾ ਬਿਆਨ ਜਾਰੀ ਕੀਤਾ ਸੀ।

Advertisement

ਰੂਪ ਰੇਖਾ ਅਨੁਸਾਰ ਅਮਰੀਕਾ, ਭਾਰਤ ’ਤੇ ਟੈਰਿਫ ਨੂੰ 50 ਫੀਸਦ ਤੋਂ ਘਟਾ ਕੇ 18 ਫੀਸਦ ਕਰਨ ਲਈ ਸਹਿਮਤ ਹੋਇਆ ਸੀ। ਉਸ ਨੇ ਰੂਸੀ ਤੇਲ ਖਰੀਦਣ ਲਈ ਭਾਰਤੀ ਵਸਤਾਂ ’ਤੇ ਲਾਇਆ 25 ਫੀਸਦ ਟੈਰਿਫ ਹਟਾ ਦਿੱਤਾ ਸੀ ਅਤੇ ਸਮਝੌਤੇ ਤਹਿਤ ਬਾਕੀ ਬਚੇ 25 ਫੀਸਦ ਟੈਰਿਫ ਨੂੰ ਘਟਾ ਕੇ 18 ਫੀਸਦ ਕਰਨਾ ਸੀ। ਦੋਵੇਂ ਧਿਰਾਂ ਨੇ ਅਪਰੈਲ ਵਿੱਚ ਵਾਸ਼ਿੰਗਟਨ ਵਿੱਚ ਮੁਲਾਕਾਤ ਕੀਤੀ ਸੀ ਜਦੋਂ ਦਰਪਨ ਜੈਨ ਦੀ ਅਗਵਾਈ ਹੇਠ ਭਾਰਤੀ ਟੀਮ ਨੇ 20-23 ਅਪਰੈਲ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਚਰਚਾਵਾਂ ਨੂੰ ਅੱਗੇ ਵਧਾਉਣ ਲਈ ਅਮਰੀਕੀ ਟੀਮ ਗੱਲਬਾਤ ਲਈ ਇੱਥੇ ਆਈ ਹੋਈ ਹੈ।

Advertisement

Advertisement
×