DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India US Trade: ਭਾਰਤ ਤੇ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਬਾਰੇ ਅੱਜ ਕਰਨਗੇ ਵਾਰਤਾ

ਸਮਝੌਤੇ ਦੇ ਕਾਨੂੰਨੀ ਖਰਡ਼ੇ ਨੂੰ ਅੰਤਿਮ ਰੂਪ ਦੇਣ ਲਈ ਚਾਰ ਦਿਨ ਚਰਚਾ ਹੋਵੇਗੀ

  • fb
  • twitter
  • whatsapp
  • whatsapp
Advertisement
ਅਮਰੀਕਾ ਅਤੇ ਭਾਰਤ ਦੇ ਮੁੱਖ ਵਾਰਤਾਕਾਰ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਕਸਦ ਨਾਲ ਸੋਮਵਾਰ ਨੂੰ ਇੱਥੇ ਚਾਰ ਰੋਜ਼ਾ ਮੀਟਿੰਗ ਕਰਨਗੇ। ਅੰਤਰਿਮ ਵਪਾਰ ਸਮਝੌਤੇ ਦੀ ਰੂਪਰੇਖਾ ਫਰਵਰੀ ’ਚ ਤੈਅ ਕੀਤੀ ਗਈ ਸੀ। ਅਮਰੀਕੀ ਟੀਮ ਦੀ ਅਗਵਾਈ ਉਸ ਦੇ ਮੁੱਖ ਵਾਰਤਾਕਾਰ ਬਰੈਂਡਨ ਲਿੰਚ ਕਰਨਗੇ ਅਤੇ ਭਾਰਤ ਦੇ ਮੁੱਖ ਵਾਰਤਾਕਾਰ ਦਰਪਣ ਜੈਨ ਹੋਣਗੇ। ਜੈਨ ਵਣਜ ਵਿਭਾਗ ਦੇ ਵਧੀਕ ਸਕੱਤਰ ਹਨ।ਵਣਜ ਮੰਤਰਾਲੇ ਨੇ ਕਿਹਾ, ‘‘ਦੋਵੇਂ ਧਿਰਾਂ ਨੇ ਅੰਤਰਿਮ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ ਤਹਿਤ ਬਾਜ਼ਾਰ ਪਹੁੰਚ, ਬਿਨਾਂ ਟੈਕਸ ਉਪਾਵਾਂ, ਕਸਟਮ ਤੇ ਵਪਾਰ ਸਹੂਲਤ, ਨਿਵੇਸ਼ ਨੂੰ ਹੁਲਾਰਾ ਅਤੇ ਆਰਥਿਕ ਸੁਰੱਖਿਆ ਜਿਹੇ ਕਈ ਖੇਤਰਾਂ ਬਾਰੇ ਗੱਲਬਾਤ ਅੱਗੇ ਵਧਾਉਣ ਦੀ ਤਜਵੀਜ਼ ਰੱਖੀ ਹੈ।’’ ਭਾਰਤ ਤੇ ਅਮਰੀਕਾ ਨੇ ਸੱਤ ਫਰਵਰੀ ਨੂੰ ਸਾਂਝਾ ਬਿਆਨ ਜਾਰੀ ਕਰ ਕੇ ਦੁਵੱਲੇ ਅੰਤਰਿਮ ਵਪਾਰ ਸਮਝੌਤੇ (ਬੀ ਟੀ ਏ) ਦੀ ਰੂਪਰੇਖਾ ’ਤੇ ਸਹਿਮਤੀ ਜ਼ਾਹਰ ਕੀਤੀ ਸੀ। ਹੁਣ ਦੋਵੇਂ ਧਿਰਾਂ ਨੂੰ ਇਸ ਸਮਝੌਤੇ ਦੇ ਕਾਨੂੰਨੀ ਖਰੜੇ ਨੂੰ ਅੰਤਿਮ ਰੂਪ ਦੇਣਾ ਹੋਵੇਗਾ।

ਇਸ ਰੂਪਰੇਖਾ ਨੇ ਵਪਾਰ ਸਮਝੌਤੇ ਪ੍ਰਤੀ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਰੂਪਰੇਖਾ ਅਨੁਸਾਰ ਅਮਰੀਕਾ ਨੇ ਭਾਰਤ ’ਤੇ ਟੈਕਸ 50 ਫ਼ੀਸਦ ਤੋਂ ਘਟਾ ਕੇ 18 ਫ਼ੀਸਦ ਕਰਨ ’ਤੇ ਸਹਿਮਤੀ ਜ਼ਾਹਰ ਕੀਤੀ ਸੀ। ਉਸ ਨੇ ਰੂਸੀ ਤੇਲ ਖ਼ਰੀਦਣ ’ਤੇ ਭਾਰਤੀ ਵਸਤਾਂ ’ਤੇ ਲੱਗਣ ਵਾਲਾ 25 ਫ਼ੀਸਦ ਟੈਕਸ ਹਟਾ ਦਿੱਤਾ ਸੀ ਅਤੇ ਸਮਝੌਤੇ ਤਹਿਤ ਬਾਕੀ 25 ਫ਼ੀਸਦ ਟੈਕਸ ਨੂੰ ਘਟਾ ਕੇ 18 ਫ਼ੀਸਦ ਕਰਨਾ ਸੀ ਪਰ ਇਸ ਸਾਲ 20 ਫਰਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ ਜਵਾਬੀ ਟੈਕਸ ਖ਼ਿਲਾਫ਼ ਫ਼ੈਸਲਾ ਸੁਣਾਇਆ ਸੀ। ਇਹ ਟੈਕਸ 1977 ਦੇ ਕੌਮਾਂਤਰੀ ਐਮਰਜੈਂਸੀ ਆਰਥਿਕ ਸ਼ਕਤੀ ਐਕਟ ਤਹਿਤ ਲਾਏ ਸਨ। ਅਮਰੀਕੀ ਰਾਸ਼ਟਰਪਤੀ ਨੇ 24 ਫਰਵਰੀ ਤੋਂ 150 ਦਿਨਾਂ ਲਈ ਸਾਰੇ ਮੁਲਕਾਂ ’ਤੇ 10 ਫ਼ੀਸਦ ਟੈਕਸ ਲਾਉਣ ਦਾ ਐਲਾਨ ਕੀਤਾ ਸੀ।

Advertisement

Advertisement
Advertisement
×