DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-US trade ਸਮਝੌਤੇ ਲਈ ਵਾਰਤਾ ਅਗਲੇ ਹਫ਼ਤੇ

ਤਿੰਨ ਦਿਨਾਂ ਲੲੀ ਭਾਰਤੀ ਟੀਮ ਵਾਸ਼ਿੰਗਟਨ ਜਾਵੇਗੀ

  • fb
  • twitter
  • whatsapp
  • whatsapp
Advertisement

ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਲਈ ਗੱਲਬਾਤ 20 ਅਪਰੈਲ ਤੋਂ ਸ਼ੁਰੂ ਹੋਵੇਗੀ। ਮੁੱਖ ਵਾਰਤਾਕਾਰ ਦਰਪਣ ਜੈਨ ਦੀ ਅਗਵਾਈ ਹੇਠ ਭਾਰਤੀ ਟੀਮ ਵਾਸ਼ਿੰਗਟਨ ਜਾਵੇਗੀ ਅਤੇ ਤਿੰਨ ਦਿਨ ਤੱਕ ਤਜਵੀਜ਼ਤ ਵਪਾਰ ਸਮਝੌਤੇ ਬਾਰੇ ਗੱਲਬਾਤ ਕਰੇਗੀ।

ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਵਪਾਰ ਸਮਝੌਤੇ ’ਤੇ ਅੱਗੇ ਚਰਚਾ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਭਾਰਤੀ ਟੀਮ ਲਗਪਗ ਤਿੰਨ-ਚਾਰ ਮਹੀਨਿਆਂ ਬਾਅਦ ਮਿਲੇਗੀ। ਅਸੀਂ ਸਮਝੌਤੇ ਦੇ ਕਾਨੂੰਨੀ ਢਾਂਚੇ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ ਕਰ ਰਹੇ ਹਾਂ ਜੋ 7 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਦਾ ਅਗਲਾ ਕਦਮ ਹੈ।’’ ਅਗਰਵਾਲ ਨੇ ਕਿਹਾ ਕਿ ਪਿਛਲੇ ਮਹੀਨੇ ਅਮਰੀਕਾ ਵੱਲੋਂ ਭਾਰਤ ਸਮੇਤ ਕਈ ਮੁਲਕਾਂ ਖ਼ਿਲਾਫ਼ ਧਾਰਾ 301 ਤਹਿਤ ਸ਼ੁਰੂ ਕੀਤੀਆਂ ਗਈਆਂ ਦੋ ਜਾਂਚਾਂ ’ਤੇ ਵੀ ਇਸ ਮੀਟਿੰਗ ਦੌਰਾਨ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਦੋਵੇਂ ਧਿਰਾਂ ਰਲ ਬੈਠਣਗੀਆਂ ਅਤੇ ਚਰਚਾ ਕਰਨਗੀਆਂ ਕਿ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਹੱਲ ਕਰਨ ਦੀ ਲੋੜ ਹੈ। ਭਾਰਤ ਅਤੇ ਅਮਰੀਕਾ ਸਮਾਂ-ਸੀਮਾ ਅਤੇ ਅਗਲੇ ਕਦਮਾਂ ਨੂੰ ਅੰਤਿਮ ਰੂਪ ਦੇਣ ਲਈ ਰਲ ਕੇ ਕੰਮ ਕਰਨਗੇ।’

Advertisement

ਦੋਵੇਂ ਮੁਲਕਾਂ ਦੇ ਵਪਾਰ ਅਧਿਕਾਰੀਆਂ ਵਿਚਾਲੇ ਇਹ ਦੁਵੱਲੀ ਮੀਟਿੰਗ ਬੇਹੱਦ ਅਹਿਮ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਖਾਕੇ ਨੂੰ ਅੰਤਿਮ ਰੂਪ ਦੇ ਚੁੱਕੇ ਹਨ। ਸਮਝੌਤੇ ’ਤੇ ਪਹਿਲਾਂ ਮਾਰਚ ’ਚ ਦਸਤਖ਼ਤ ਹੋਣੇ ਸਨ ਪਰ ਅਮਰੀਕੀ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਮਗਰੋਂ ਟੈਰਿਫ ਢਾਂਚੇ ’ਚ ਹੋਏ ਬਦਲਾਅ ਨਾਲ ਹਾਲਾਤ ਬਦਲ ਗਏ। ਭਾਰਤ ਅਤੇ ਅਮਰੀਕਾ ਨੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਖਾਕੇ ਨੂੰ ਅੰਤਿਮ ਰੂਪ ਦੇਣ ਦਾ ਐਲਾਨ ਫਰਵਰੀ ’ਚ ਕੀਤਾ ਸੀ। ਉਸ ਮੁਤਾਬਕ ਅਮਰੀਕਾ, ਭਾਰਤ ’ਤੇ ਟੈਰਿਫ 18 ਫ਼ੀਸਦ ਤੱਕ ਘਟਾਉਣ ਲਈ ਰਾਜ਼ੀ ਹੋ ਗਿਆ ਸੀ। ਉਂਝ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਆਪਕ ਜਵਾਬੀ ਟੈਰਿਫ ਖ਼ਿਲਾਫ਼ ਆਏ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਇਸ ’ਚ ਤਬਦੀਲੀ ਆਈ ਹੈ। ਭਾਰਤ ਨੇ ਜਦੋਂ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ ਤਾਂ ਉਹ ਆਪਣੇ ਮੁਕਾਬਲੇ ਦੇ ਮੁਲਕਾਂ ਨਾਲੋਂ ਬਿਹਤਰ ਹਾਲਾਤ ’ਚ ਸੀ। ਹੁਣ ਅਮਰੀਕਾ ਦੇ ਸਾਰੇ ਵਪਾਰਕ ਭਾਈਵਾਲ 10-10 ਫ਼ੀਸਦ ਟੈਰਿਫ ਦਾ ਸਾਹਮਣਾ ਕਰ ਰਹੇ ਹਨ।

Advertisement

Advertisement
×