DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਰੂਸੀ ਤੇਲ ਦੀ ਖਰੀਦ ਘਟਾਏਗਾ

ਅਮਰੀਕਾ ਨਾਲ ਵਪਾਰ ਸਮਝੌਤੇ ਮਗਰੋਂ ਕੀਤਾ ਫੈਸਲਾ; ਹਾਲ ਦੀ ਘਡ਼ੀ ਤੇਲ ਦੀ ਦਰਾਮਦ ਜਾਰੀ ਰਹੇਗੀ

  • fb
  • twitter
  • whatsapp
  • whatsapp
Advertisement

ਭਾਰਤ ਰੂਸ ਤੋਂ ਕੱਚੇ ਤੇਲ ਦੀ ਖਰੀਦ ਘਟਾ ਸਕਦਾ ਹੈ, ਅਜਿਹਾ ਅਮਰੀਕਾ ਨਾਲ ਹੋਏ ਸਮਝੌਤੇ ਕਾਰਨ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਨਿਆਰਾ ਐਨਰਜੀ ਵਰਗੀਆਂ ਰਿਫਾਇਨਰੀਆਂ ਕੋਲ ਸੀਮਤ ਬਦਲ ਹੋਣ ਕਾਰਨ ਇਹ ਦਰਾਮਦ ਫਿਲਹਾਲ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਤੋਂ ਹੋਣ ਵਾਲੀ ਦਰਾਮਦ ’ਤੇ ਸਜ਼ਾ ਵਜੋਂ ਲਗਾਇਆ 25 ਫੀਸਦੀ ਟੈਰਿਫ ਰੱਦ ਕਰਨ ਦੇ

ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਇਹ ਕਦਮ ਨਵੀਂ ਦਿੱਲੀ ਦੀ ਉਸ ਵਚਨਬੱਧਤਾ ਬਾਅਦ ਚੁੱਕਿਆ ਗਿਆ ਹੈ ਜਿਸ ਵਿੱਚ ਰੂਸ ਤੋਂ ਤੇਲ ਦੀ ਦਰਾਮਦ ਰੋਕਣ ਦੀ ਗੱਲ ਕਹੀ ਗਈ ਹੈ। ਸੂਤਰਾਂ ਅਨੁਸਾਰ ਤੇਲ ਰਿਫਾਇਨਰੀਆਂ ਨੂੰ ਰੂਸ ਤੋਂ ਖਰੀਦ ਰੋਕਣ ਦਾ ਕੋਈ ਅਧਿਕਾਰਤ ਨਿਰਦੇਸ਼ ਭਾਵੇਂ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਗੈਰ-ਰਸਮੀ ਤੌਰ ’ਤੇ ਮਾਸਕੋ ਤੋਂ ਖਰੀਦ ਘਟਾਉਣ ਦੀ ਸਲਾਹ ਦਿੱਤੀ ਗਈ ਹੈ। ਪੈਟਰੋਲੀਅਮ ਮੰਤਰਾਲੇ ਨੇ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਧਰ, ਵਣਜ ਮੰਤਰਾਲੇ ਅਤੇ ਵਿਦੇਸ਼ ਮੰਤਰਾਲ ਨੇ ਵੀ ਰੂਸੀ ਤੇਲ ਦੀ ਖਰੀਦ ਦੇ ਸਬੰਧ ਵਿੱਚ ਭਾਰਤ ਦੀ ਵਚਨਬੱਧਤਾ ਬਾਰੇ ਸਿੱਧੇ ਤੌਰ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਦਸੰਬਰ 2025 ਵਿੱਚ ਰੂਸ ਤੋਂ ਤੇਲ ਦਰਾਮਦ ਔਸਤਨ 12 ਲੱਖ ਬੈਰਲ ਪ੍ਰਤੀ ਦਿਨ ਰਹੀ, ਜੋ ਮਈ 2023 ਦੇ 21 ਲੱਖ ਬੈਰਲ ਪ੍ਰਤੀ ਦਿਨ ਦੇ ਪੱਧਰ ਤੋਂ ਕਾਫ਼ੀ ਘੱਟ ਹੈ। ਜਨਵਰੀ ਵਿੱਚ ਇਹ ਪੱਧਰ ਘਟ ਕੇ 11 ਲੱਖ ਬੈਰਲ ਰਿਹਾ। ਇਸ ਮਹੀਨੇ ਅਤੇ ਅਗਲੇ ਮਹੀਨੇ ਇਸ ਦੇ 10 ਲੱਖ ਬੈਰਲ ਤੋਂ ਹੇਠਾਂ ਆਉਣ ਦੀ ਉਮੀਦ ਹੈ।

Advertisement

Advertisement
Advertisement
×