DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Japan Trade: ਫਿੱਕੀ ਨੇ ਭਾਰਤ-ਜਪਾਨ ਵਪਾਰਕ ਘਾਟੇ ’ਤੇ ਚਿੰਤਾ ਜਤਾਈ

ਭਾਰਤੀ ਬਰਾਮਦਕਾਰਾਂ ਲਈ ਜਪਾਨੀ ਬਾਜ਼ਾਰਾਂ ਤੱਕ ਪਹੁੰਚ ਆਸਾਨ ਕਰਨ ਉੱਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਭਾਰਤੀ ਕਾਮਰਸ ਤੇ ਸਨਅਤ ਮੰਤਰੀ ਪਿਉੂਸ਼ ਗੋਇਲ ਟੋਕੀਓ ’ਚ ਜਪਾਨ ਦੇ ਤੋਸ਼ਿਬਾ ਕਾਰਪੋਰੇਸ਼ਨ ਦੇ ਸੀਈਓ ਕੋਜੀ ਇਕੇਯਾ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਜਪਾਨ ਨਾਲ ਲਗਾਤਾਰ ਵਧ ਰਿਹਾ ਵਪਾਰਕ ਘਾਟਾ ਭਾਰਤੀ ਬਰਾਮਦਕਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਨਅਤੀ ਚੈਂਬਰ ਫਿੱਕੀ ਦੇ ਪ੍ਰਧਾਨ ਅਨੰਤ ਗੋਇਨਕਾ ਨੇ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਦਾ ਵਪਾਰ ਮੁੱਖ ਤੌਰ ’ਤੇ ਇੱਕਪਾਸੜ ਰਿਹਾ ਹੈ, ਜਿਸ ਕਾਰਨ ਭਾਰਤੀ ਕੰਪਨੀਆਂ ਨੂੰ ਜਪਾਨੀ ਬਾਜ਼ਾਰਾਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਾੜਾ ਪੂਰਨ ਲਈ ਜਪਾਨ ਵਿੱਚ ਭਾਰਤੀ ਪ੍ਰਮਾਣ ਪੱਤਰਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਪਾਨ ਦੇ ਸਖ਼ਤ ਨਿਯਮਾਂ ਅਤੇ ਪ੍ਰਮਾਣਿਕਤਾ ਸ਼ਰਤਾਂ ਕਾਰਨ ਭਾਰਤੀ ਬਰਾਮਦਕਾਰਾਂ, ਖ਼ਾਸਕਰ ਫਾਰਮਾ ਕੰਪਨੀਆਂ ਨੂੰ ਜਪਾਨੀ ਬਾਜ਼ਾਰ ਵਿੱਚ ਆਪਣੇ ਪੈਰ ਜਮਾਉਣ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਵੱਲੇ ਵਪਾਰ ਦੇ ਅੰਕੜਿਆਂ ਮੁਤਾਬਕ ਸਾਲ 2025-26 ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 27.47 ਅਰਬ ਡਾਲਰ ਦਾ ਵਪਾਰ ਹੋਇਆ। ਇਸ ਵਿੱਚ ਭਾਰਤ ਦੀ ਬਰਾਮਦ ਸਿਰਫ਼ 6.03 ਅਰਬ ਡਾਲਰ ਜਦਕਿ ਜਪਾਨ ਤੋਂ ਦਰਾਮਦ 21.43 ਅਰਬ ਡਾਲਰ ਰਹੀ। ਇਸ ਕਾਰਨ ਵਪਾਰਕ ਘਾਟਾ ਵਧ ਕੇ 15.4 ਅਰਬ ਡਾਲਰ ਹੋ ਗਿਆ ਹੈ।

ਪਿਊਸ਼ ਗੋਇਲ ਵੱਲੋਂ ਜਪਾਨੀ ਨਿਵੇਸ਼ਕਾਂ ਨਾਲ ਮੀਟਿੰਗ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਜਪਾਨ ਦੀਆਂ ਪ੍ਰਮੁੱਖ ਵਿੱਤੀ ਸੰਸਥਾਵਾਂ ਅਤੇ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਭਾਰਤ ਵਿੱਚ ਜਪਾਨੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਲੰਮੇ ਸਮੇਂ ਦੀ ਭਾਈਵਾਲੀ ਮਜ਼ਬੂਤ ਕਰਨਾ ਸੀ। ਮੁਲਾਕਾਤ ਦੌਰਾਨ ਗੋਇਲ ਨੇ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਅਤੇ ਬੈਂਕਿੰਗ ਢਾਂਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੈਮੀਕੰਡਕਟਰ, ਮਸਨੂਈ ਬੌਧਿਕਤਾ, ਡੇਟਾ ਸੈਂਟਰ ਅਤੇ ਹਰੀ ਊਰਜਾ ਵਰਗੇ ਖੇਤਰਾਂ ਵਿੱਚ ਜਪਾਨੀ ਕੰਪਨੀਆਂ ਲਈ ਨਿਵੇਸ਼ ਦੇ ਸੁਨਹਿਰੀ ਮੌਕੇ ਹਨ। ਦੂਜੇ ਪਾਸੇ ਮਿਤਸੁਬਿਸ਼ੀ, ਮੋਰਗਨ ਸਟੈਨਲੀ ਅਤੇ ਨੋਮੁਰਾ ਵਰਗੀਆਂ ਜਪਾਨੀ ਵਿੱਤੀ ਸੰਸਥਾਵਾਂ ਨੇ ਵੀ ਭਾਰਤ ਦੇ ਵਿਕਾਸ ’ਤੇ ਪੂਰਾ ਭਰੋਸਾ ਜਤਾਇਆ।
Advertisement
Advertisement
×