DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India GDP Growth: ਭਾਰਤੀ ਅਰਥਚਾਰੇ ’ਚ ਆਰ ਬੀ ਆਈ ਦੇ ਅਨੁਮਾਨ ਨਾਲੋਂ ਜ਼ਿਆਦਾ ਵਾਧਾ

ਆਰ ਬੀ ਆਈ ਨੇ ਸੱਤ ਫੀਸਦੀ ਰਹਿਣ ਦਾ ਲਾਇਆ ਸੀ ਅੰਦਾਜ਼ਾ; ਜੀ ਡੀ ਪੀ 7.8 ਫੀਸਦੀ ਰਹੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

India GDP Growth: ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਮਹਿੰਗਾਈ ਵਧ ਰਹੀ ਹੈ। ਇਸ ਦੇ ਬਾਵਜੂਦ ਭਾਰਤੀ ਅਰਥਚਾਰਾ ਰਿਜ਼ਰਵ ਬੈਂਕ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਦੀ ਪਹਿਲੀ ਤਿਮਾਹੀ ਅਪਰੈਲ ਤੋਂ ਜੂਨ ਦੌਰਾਨ ਦੇਸ਼ ਦੀ ਜੀ ਡੀ ਪੀ (GDP) ਵਾਧਾ ਦਰ 7.8 ਫੀਸਦੀ ਰਹੀ ਹੈ ਜਦਕਿ RBI ਨੇ ਇਸ ਦੇ 7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਇਸ ਤੋਂ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਇਹ ਵਾਧਾ ਦਰ 6.9 ਫੀਸਦੀ ਸੀ।

ਫਾਇਨਾਂਸ, ਰੀਅਲ ਅਸਟੇਟ, ਆਈ ਟੀ ਅਤੇ ਪ੍ਰੋਫੈਸ਼ਨਲ ਸਰਵਿਸਿਜ਼ ਵਰਗੇ ਖੇਤਰਾਂ ਵਿੱਚ 12 ਫੀਸਦੀ ਤੋਂ ਵੀ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਾਧੇ ਕਾਰਨ ਮਹਿੰਗਾਈ ਦਾ ਅਸਰ ਦੇਸ਼ ਦੀ ਜੀ ਡੀਪੀ ਉੱਤੇ ਨਹੀਂ ਪਿਆ। ਇਹ ਅੰਕੜੇ ਅੱਜ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।

Advertisement

ਦੇਸ਼ ਦੀ ਅਸਲ ਜੀ.ਡੀ.ਪੀ. (Real GDP) 7.8 ਫੀਸਦੀ ਦੀ ਦਰ ਨਾਲ ਵਧ ਕੇ 81.36 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ ਜਦਕਿ ਪਿਛਲੇ ਸਾਲ ਇਹ 75.46 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਅਸਲ ਜੀ ਵੀ ਏ (Real GVA) ਵੀ 8.2 ਫੀਸਦੀ ਵਧ ਕੇ 73.82 ਲੱਖ ਕਰੋੜ ਰੁਪਏ ਰਿਹਾ ਹੈ।

Advertisement

ਇਸ ਤੋਂ ਇਲਾਵਾ ਨਾਮਾਤਰ ਜੀ ਡੀ ਪੀ (Nominal GDP) 10.3 ਫੀਸਦੀ ਦੇ ਵਾਧੇ ਨਾਲ 88.27 ਲੱਖ ਕਰੋੜ ਰੁਪਏ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ 80 ਲੱਖ ਕਰੋੜ ਰੁਪਏ ਸੀ ਅਤੇ ਨਾਮਾਤਰ ਜੀ ਵੀ ਏ 11.5 ਫੀਸਦੀ ਦੀ ਤੇਜ਼ੀ ਨਾਲ 80.53 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ।

Advertisement
×